ਭਾਗੀਵਾਂਦਰ ਨੇੜੇ ਹਾਦਸੇ ’ਚ ਔਰਤ ਹਲਾਕ, ਦੋ ਜ਼ਖ਼ਮੀ
ਪਿੰਡ ਭਾਗੀਵਾਂਦਰ ਕੋਲ ਇੱਕ ਕਾਰ ਦੇ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਉਣ ਕਾਰਨ ਕਾਰ ਸਵਾਰ ਪਰਿਵਾਰ ’ਚੋਂ ਇੱਕ ਔਰਤ ਦੀ ਮੌਤ ਹੋ ਗਈ ਜਦਕਿ ਇੱਕ ਲੜਕੀ ਅਤੇ ਇੱਕ ਵਿਅਕਤੀ ਦੇ ਗੰਭੀਰ ਜ਼ਖ਼ਮੀ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜ਼ਖ਼ਮੀਆਂ...
Advertisement
ਪਿੰਡ ਭਾਗੀਵਾਂਦਰ ਕੋਲ ਇੱਕ ਕਾਰ ਦੇ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਉਣ ਕਾਰਨ ਕਾਰ ਸਵਾਰ ਪਰਿਵਾਰ ’ਚੋਂ ਇੱਕ ਔਰਤ ਦੀ ਮੌਤ ਹੋ ਗਈ ਜਦਕਿ ਇੱਕ ਲੜਕੀ ਅਤੇ ਇੱਕ ਵਿਅਕਤੀ ਦੇ ਗੰਭੀਰ ਜ਼ਖ਼ਮੀ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜ਼ਖ਼ਮੀਆਂ ਨੂੰ ਬਠਿੰਡਾ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।ਜਾਣਕਾਰੀ ਅਨੁਸਾਰ ਮੰਡੀ ਕਾਲਾਂਵਾਲੀ ਵਾਸੀ ਸੰਦੀਪ ਕੁਮਾਰ ਆਪਣੀ ਪਤਨੀ ਨੀਸ਼ੂ ਅਤੇ ਬੇਟੀ ਦੀਯਾ ਨਾਲ ਆਪਣੀ ਕਾਰ ’ਚ ਬਠਿੰਡਾ ਜਾ ਰਿਹਾ ਸੀ ਕਿ ਭਾਗੀਵਾਂਦਰ ਪਿੰਡ ਕੋਲ ਇੱਕ ਵਾਹਨ ਦੇ ਓਵਰਟੇਕ ਸਮੇਂ ਮੀਂਹ ਪੈਂਦਾ ਹੋਣ ਕਾਰਨ ਚਾਲਕ ਤੋਂ ਕਾਰ ਬੇਕਾਬੂ ਹੋ ਕੇ ਕਿੱਕਰ ਨਾਲ ਜਾ ਟਕਰਾਈ। ਇਸ ਹਾਦਸੇ ’ਚ ਨੀਸ਼ੂ (37) ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦ ਕਿ ਉਸ ਦਾ ਪਤੀ ਸੰਦੀਪ ਕੁਮਾਰ ਅਤੇ ਬੇਟੀ ਦੀਯਾ (13) ਗੰਭੀਰ ਜ਼ਖ਼ਮੀ ਹੋ ਗਏ।
Advertisement
Advertisement