ਮੀਂਹ ਕਾਰਨ ਮਕਾਨ ਦੀ ਛੱਤ ਡਿੱਗੀ, ਔਰਤ ਦੀ ਮੌਤ
ਮਾਲਵਾ ਖੇਤਰ ਵਿੱਚ ਸੋਮਾਵਰ ਸਵੇਰ ਤੋਂ ਲਾਗਾਤਾਰ ਪੈ ਰਹੇ ਮੀਂਹ ਦੌਰਾਨ ਇੱਥੋਂ ਦੀ ਪਿਆਰਾ ਲਾਲ ਬਸਤੀ ਵਿਖੇ ਇੱਕ ਮਕਾਨ ਦੀ ਛੱਤ ਡਿੱਗਣ ਕਾਰਨ ਔਰਤ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਔਰਤ ਸੋਨੀਆ ਪਤਨੀ ਸੋਨੂ ਕੁਮਾਰ ਵਾਸੀ ਤਪਾ...
Advertisement
ਮਾਲਵਾ ਖੇਤਰ ਵਿੱਚ ਸੋਮਾਵਰ ਸਵੇਰ ਤੋਂ ਲਾਗਾਤਾਰ ਪੈ ਰਹੇ ਮੀਂਹ ਦੌਰਾਨ ਇੱਥੋਂ ਦੀ ਪਿਆਰਾ ਲਾਲ ਬਸਤੀ ਵਿਖੇ ਇੱਕ ਮਕਾਨ ਦੀ ਛੱਤ ਡਿੱਗਣ ਕਾਰਨ ਔਰਤ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਔਰਤ ਸੋਨੀਆ ਪਤਨੀ ਸੋਨੂ ਕੁਮਾਰ ਵਾਸੀ ਤਪਾ ਬੀਤੀ ਸ਼ਾਮ ਆਪਣੇ ਘਰ ਵਿੱਚ ਕੰਮਕਾਰ ਕਰ ਰਹੀ ਸੀ ਤਾਂ ਅਚਾਨਕ ਡਾਟ ਦੀ ਬਣੀ ਛੱਤ ਉਸ ਉੱਤੇ ਡਿੱਗ ਗਈ।
ਇਸ ਦੌਰਾਨ ਆਸ ਪਾਸ ਲੋਕਾਂ ਦੇ ਗੁਆਢੀਆਂ ਨੇ ਤੁਰੰਤ ਉਸ ਨੂੰ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਤਪਾ ਵਿਖੇ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਮਹਿਲਾ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਘਟਨਾ ਦਾ ਪਤਾ ਲੱਗਦੇ ਹੀ ਸਿਟੀ ਇੰਚਾਰਜ ਬਲਜੀਤ ਸਿੰਘ ਢਿੱਲੋਂ ਪੁਲੀਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਬਰਨਾਲਾ ਵਿਖੇ ਮੌਰਚਰੀ ਹਾਊਸ 'ਚ ਰਖਵਾ ਦਿੱਤਾ। ਮੌਕੇ ਤੇ ਇਕੱਠੇ ਹੋਏ ਬਸਤੀ ਨਿਵਾਸੀਆਂ ਨੇ ਸੂਬਾ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪਰਿਵਾਰ ਨੂੰ ਢੁਕਵਾ ਮੁਆਵਜਾ ਦਿੱਤਾ ਜਾਵੇ।
Advertisement
Advertisement