ਢਾਈ ਕਿੱਲੋ ਗਾਂਜੇ ਸਣੇ ਔਰਤ ਕਾਬੂ
ਪੱਤਰ ਪ੍ਰੇਰਕ ਕਾਲਾਂਵਾਲੀ, 28 ਮਈ ਥਾਣਾ ਕਾਲਾਂਵਾਲੀ ਪੁਲੀਸ ਨੇ ਪਿੰਡ ਕਾਲਾਂਵਾਲੀ ਨੇੜਿਓਂ ਪਿੰਡ ਕਮਾਲੂ ਜ਼ਿਲ੍ਹਾ ਬਠਿੰਡਾ (ਪੰਜਾਬ) ਦੀ ਰਹਿਣ ਵਾਲੀ ਇੱਕ ਔਰਤ ਨੂੰ 2 ਕਿਲੋ 410 ਗ੍ਰਾਮ ਗਾਂਜੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਕਾਲਾਂਵਾਲੀ ਦੇ ਇੰਚਾਰਜ ਰਾਮਫਲ ਨੇ ਦੱਸਿਆ ਕਿ...
Advertisement
ਪੱਤਰ ਪ੍ਰੇਰਕ
ਕਾਲਾਂਵਾਲੀ, 28 ਮਈ
Advertisement
ਥਾਣਾ ਕਾਲਾਂਵਾਲੀ ਪੁਲੀਸ ਨੇ ਪਿੰਡ ਕਾਲਾਂਵਾਲੀ ਨੇੜਿਓਂ ਪਿੰਡ ਕਮਾਲੂ ਜ਼ਿਲ੍ਹਾ ਬਠਿੰਡਾ (ਪੰਜਾਬ) ਦੀ ਰਹਿਣ ਵਾਲੀ ਇੱਕ ਔਰਤ ਨੂੰ 2 ਕਿਲੋ 410 ਗ੍ਰਾਮ ਗਾਂਜੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਕਾਲਾਂਵਾਲੀ ਦੇ ਇੰਚਾਰਜ ਰਾਮਫਲ ਨੇ ਦੱਸਿਆ ਕਿ ਪੀਐਸਆਈ ਸਤਪਾਲ ਆਪਣੀ ਟੀਮ ਦੇ ਨਾਲ ਨਵੀਂ ਅਨਾਜ ਮੰਡੀ ਕਾਲਾਂਵਾਲੀ ਵਿਚ ਗਸ਼ਤ ਅਤੇ ਚੈਕਿੰਗ ਲਈ ਮੌਜੂਦ ਸੀ, ਜਦੋਂ ਪੀਐੱਸਆਈ ਨੂੰ ਭਰੋਸੇਯੋਗ ਸੂਤਰਾਂ ਤੋਂ ਸੂਚਨਾ ਮਿਲੀ ਕਿ ਕਾਲਾਂਵਾਲੀ ਦੀ ਰਹਿਣ ਵਾਲੀ ਇੱਕ ਔਰਤ ਗਾਂਜਾ ਵੇਚਦੀ ਹੈ ਅਤੇ ਅੱਜ ਵੀ ਗਾਂਜਾ ਵੇਚਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲੀਸ ਨੇ ਮੁਲਜ਼ਮ ਔਰਤ ਨੂੰ ਫੜ ਲਿਆ ਅਤੇ ਇੱਕ ਮਹਿਲਾ ਕਾਂਸਟੇਬਲ ਅਤੇ ਇੱਕ ਗਜ਼ਟਿਡ ਅਧਿਕਾਰੀ ਦੀ ਮੌਜੂਦਗੀ ਵਿੱਚ ਪਲਾਸਟਿਕ ਦੇ ਲਿਫਾਫੇ ਦੀ ਤਲਾਸ਼ੀ ਲਈ ਜਿਸ ’ਤੇ ਔਰਤ ਦੇ ਕਬਜ਼ੇ ਵਿੱਚੋਂ 2 ਕਿਲੋ 410 ਗਰਾਮ ਗਾਂਜਾ ਬਰਾਮਦ ਹੋਇਆ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
Advertisement