ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਤਲੁਜ ਦੇ ਬੰਨ੍ਹਾਂ ਉੱਤੇ ਪ੍ਰਸ਼ਾਸਨ ਵੱਲੋਂ ਚੌਕਸੀ

ਨਿੱਜੀ ਪੱਤਰ ਪ੍ਰੇਰਕ ਮੋਗਾ, 17 ਜੁਲਾਈ ਸੂਬੇ ਭਰ ਵਿਚ ਹੜ੍ਹਾਂ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਕਈ ਨਦੀਆਂ-ਨਾਲਿਆਂ ਦੇ ਬੰਨ੍ਹ ਟੁੱਟ ਗਏ ਹਨ। ਮੋਗਾ ਜ਼ਿਲ੍ਹੇ ਦੀ ਸਬ-ਡਿਵੀਜ਼ਨ ਧਰਮਕੋਟ ਖੇਤਰ ’ਚੋਂ ਲੰਘਦੇ ਸਤਲੁਜ ਦਰਿਆ ਦੀ ਕਰੀਬ 31 ਕਿਲੋਮੀਟਰ ਲੰਬਾਈ...
Advertisement

ਨਿੱਜੀ ਪੱਤਰ ਪ੍ਰੇਰਕ

ਮੋਗਾ, 17 ਜੁਲਾਈ

Advertisement

ਸੂਬੇ ਭਰ ਵਿਚ ਹੜ੍ਹਾਂ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਕਈ ਨਦੀਆਂ-ਨਾਲਿਆਂ ਦੇ ਬੰਨ੍ਹ ਟੁੱਟ ਗਏ ਹਨ। ਮੋਗਾ ਜ਼ਿਲ੍ਹੇ ਦੀ ਸਬ-ਡਿਵੀਜ਼ਨ ਧਰਮਕੋਟ ਖੇਤਰ ’ਚੋਂ ਲੰਘਦੇ ਸਤਲੁਜ ਦਰਿਆ ਦੀ ਕਰੀਬ 31 ਕਿਲੋਮੀਟਰ ਲੰਬਾਈ ਪੈਂਦੀ ਹੈ। ਧਰਮਕੋਅ ਖੇਤਰ ਇਸ ਵਾਰ ਪ੍ਰਸ਼ਾਸਨ ਵੱਲੋਂ ਅਗਾਊਂ ਕੀਤੇ ਪ੍ਰਬੰਧਾਂ ਕਾਰਨ ਇਸ ਵਾਰ ਬਚਾਅ ਰਿਹਾ।

ਇਸ ਸਬੰਧੀ ਡੀਸੀ ਕੁਲਵੰਤ ਸਿੰਘ ਧੂਰੀ ਨੇ ਦੱਸਿਆ ਕਿ 11 ਜੁਲਾਈ ਨੂੰ ਸਤਲੁਜ ਦਰਿਆ ਵਿੱਚ 2.70 ਲੱਖ ਕਿਊਸਕ ਪਾਣੀ ਸੀ। ਜ਼ਿਲ੍ਹੇ ਦੀ ਹਦੂਦ ’ਚ ਪੈਂਦੇ ਤਿੰਨ ਮੁੱਖ ਬੰਨ੍ਹਾਂ ਉੱਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਹੁਣ ਦਰਿਆ ਵਿੱਚ 16 ਹਜ਼ਾਰ ਕਿਊਸਕ ਪਾਣੀ ਚੱਲ ਰਿਹਾ ਹੈ। ਸਤੁਲਜ ਦਰਿਆ ਨੇੜਲੇ ਚਾਰ ਪਿੰਡਾਂ ਪ੍ਰੱਲੀਵਾਲ, ਮਹਿਰੂਵਾਲਾ, ਕੰਬੋਅ ਖੁਰਦ ਅਤੇ ਸੰਘੇੜਾ ਨੂੰ ਚੌਕਸੀ ਵਜੋਂ ਖਾਲੀ ਕਰਵਾਇਆ ਗਿਆ ਹੈ ਹੁਣ ਇਨ੍ਹਾਂ ਪਿੰਡਾਂ ’ਚ ਵੀ ਆਮ ਵਰਗੇ ਹਾਲਾਤ ਹੋ ਚੁੱਕੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਇੱਥੇ ਬੰਨ੍ਹ ਪਹਿਲਾਂ ਹੀ ਮਜ਼ਬੂਤ ਕੀਤੇ ਗਏ ਸਨ ਇਸ ਵੱਡੇ ਨੁਕਸਾਨ ਤੋਂ ਬਚਾਅ ਰਿਹਾ। ਹੁਣ ਵੀ ਪਿੰਡ ਮੰਝਲੀ (ਫਾਈਵ ਐਲ) ਦੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਇਸ ਬੰਨ੍ਹ ਦੀ ਲੰਬਾਈ 20 ਕਿਲੋਮੀਟਰ ਦੇ ਕਰੀਬ ਪੈਂਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਡਰੇਨਾਂ ਦੀ ਸਫ਼ਾਈ ਅਤੇ ਬੰਨ੍ਹ ਮਜ਼ਬੂਤ ਕਰਨ ਆਦਿ ਲਈ 1.5 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਵਾਰ ਹੜ੍ਹ ਵਰਗੀ ਸਥਿਤੀ ਦਾ ਡਰ ਘੱਟ ਹੈ ਪਰ ਫਿਰ ਵੀ ਅਗਸਤ ਤੱਕ ਆਮ ਲੋਕਾਂ ਤੇ ਪ੍ਰਸ਼ਾਸਨ ਨੂੰ ਚੌਕਸੀ ਦੀ ਲੋੜ ਹੈ।

Advertisement
Tags :
ਉੱਤੇਸਤਲੁਜਚੌਕਸੀਪ੍ਰਸ਼ਾਸਨਬੰਨ੍ਹਾਂਵੱਲੋਂ
Show comments