ਯੂਨੀਅਨ ਦੇ ਅਹੁਦੇਦਾਰਾਂ ਦੀ ਚੋਣ ਕੀਤੀ
ਪੰਜਾਬ ਮਿਉਂਸਿਪਲ ਰਿਟਾਇਰ ਫੈੱਡਰੇਸ਼ਨ ਯੂਨੀਅਨ ਮਾਨਸਾ ਦੀ ਚੋਣ ਸਰਬਸੰਮਤੀ ਨਾਲ ਹੋਈ। ਇਸ ਦੌਰਾਨ ਸੇਵਾਮੁਕਤ ਕਾਰਜਸਾਧਕ ਅਫ਼ਸਰ ਕੁਲਵਿੰਦਰ ਸਿੰਘ ਨੂੰ ਸਰਪ੍ਰਸਤ, ਬਲਦੇਵ ਸਿੰਘ ਨੂੰ ਪ੍ਰਧਾਨ, ਮਦਨ ਲਾਲ ਫਰਮਾਹੀ ਨੂੰ ਵਾਈਸ ਪ੍ਰਧਾਨ, ਪਵਨ ਕੁਮਾਰ ਗੋਠਵਾਲ ਨੂੰ ਜਨਰਲ ਸਕੱਤਰ, ਧੂਫ ਸਿੰਘ ਨੂੰ ਸਕੱਤਰ, ਨਰਿੰਦਰ ਸਿੰਘ ਨੂੰ ਖਜ਼ਾਨਚੀ, ਜਨਕ ਰਾਜ ਨੂੰ ਸਹਾਇਕ ਖਜ਼ਾਨਚੀ, ਅੰਮ੍ਰਿਤਪਾਲ, ਕੇਵਲ ਸਿੰਘ, ਚਰਨਜੀਤ ਸਿੰਘ, ਸੁਰੇਸ਼ ਕੁਮਾਰ ਮੌੜ ਨੂੰ ਸਲਾਹਕਾਰ, ਕ੍ਰਿਸ਼ਨ ਲਾਲ ਸਾਵਰੀਆ ਨੂੰ ਪ੍ਰਚਾਰ ਸਕੱਤਰ, ਚੰਦਰਮੁਖੀ, ਮਦਨ ਲਾਲ ਰਾਣਾ, ਜਗਜੀਤ ਸਿੰਘ, ਸ਼ਾਮ ਲਾਲ ਸ਼ਰਮਾ ਨੂੰ ਮੈਂਬਰ ਚੁਣਿਆ ਗਿਆ।
ਭਗਤਪੁਰਾ ਦੇ ਹੱਕ ’ਚ ਚੋਣ ਮੀਟਿੰਗ
ਸ਼ਹਿਣਾ: ਪਿੰਡ ਭਗਤਪੁਰਾ ਜ਼ੋਨ ਤੋਂ ਬਲਾਕ ਸਮਿਤੀ ਸ਼ਹਿਣਾ ਲਈ ‘ਆਪ’ ਦੇ ਉਮੀਦਵਾਰ ਲਵਦੀਪ ਸਿੰਘ ਭਗਤਪੁਰਾ ਵੱਲੋਂ ਪਿੰਡ ਬੁਰਜ ਫ਼ਤਹਿਗੜ੍ਹ ਵਿੱਚ ਮੀਟਿੰਗ ਕੀਤੀ ਜਿਸ ਨੇ ਚੋਣ ਰੈਲੀ ਦਾ ਰੂਪ ਧਾਰ ਲਿਆ। ਇਕੱਠ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਸੈਕਟਰੀ ਨੇ ਕਿਹਾ ਕਿ ਲਵਦੀਪ ਸਿੰਘ ਹਲਕੇ ਨਾਲ ਲੰਬੇ ਸਮੇਂ ਤੋਂ ਜੁੜਿਆ ਹੋਇਆ ਹੈ ਅਤੇ ਉਸ ਦੇ ਸੰਘਰਸ਼ ਦਾ ਹੁਣ ਮੁੱਲ ਮੋੜਨ ਦਾ ਸਮਾਂ ਆ ਗਿਆ ਹੈ। ਲਵਦੀਪ ਸਿੰਘ ਨੂੰ ਜਿਤਾ ਕੇ ਲੋਕਾਂ ਨੂੰ ਬਲਾਕ ਸਮਿਤੀ ਸ਼ਹਿਣਾ ਦਾ ਚੇਅਰਮੈਨ ਬਣਾਉਣ ਲਈ ਸਮੂਹ ਇਲਾਕਾ ਵਾਸੀਆਂ ਨੂੰ ਉਪਰਾਲਾ ਕਰਨਾ ਚਾਹੀਦਾ ਹੈ। -ਪੱਤਰ ਪ੍ਰੇਰਕ
