ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੰਗਰੂਰ ’ਚ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ ਬੇਰੁਜ਼ਗਾਰ ਪੀਟੀਆਈ ਅਧਿਆਪਕ

ਟੈਂਕੀ ’ਤੇ ਚੜ੍ਹਨ ਵਾਲਿਆਂ ’ਚ ਸਿੱਪੀ ਸ਼ਰਮਾ ਮਾਨਸਾ ਅਤੇ ਗੁਰਸੇਵਕ ਸਿੰਘ ਬਠਿੰਡਾ ਸ਼ਾਮਲ
Advertisement

ਗੁਰਦੀਪ ਸਿੰਘ ਲਾਲੀ

ਸੰਗਰੂਰ, 9 ਜੁਲਾਈ

Advertisement

ਬੇਰੁਜ਼ਗਾਰ ਪੀ.ਟੀ.ਆਈ. ਅਧਿਆਪਕ ਅੱਜ ਦੁਪਹਿਰੇ ਵਿਜੀਲੈਂਸ ਦਫ਼ਤਰ ਦੇ ਨਜ਼ਦੀਕ ਹਾਊਸਿੰਗ ਬੋਰਡ ਕਲੋਨੀ ’ਚ ਸਥਿਤ ਪਾਣੀ ਵਾਲੀ ਟੈਂਕੀ ਉਪਰ ਚੜ੍ਹ ਗਏ ਹਨ। ਟੈਂਕੀ ਉਪਰ ਚੜ੍ਹੇ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ’ਚ ਸਿੱਪੀ ਸ਼ਰਮਾ ਮਾਨਸਾ ਅਤੇ ਗੁਰਸੇਵਕ ਬਠਿੰਡਾ ਸ਼ਾਮਲ ਹਨ। ਭਾਵੇਂ ਕਿ ਹੇਠਾਂ ਟੈਂਕੀ ਦੀਆਂ ਪੌੜੀਆਂ ਉਪਰ ਕੰਡਿਆਲੀ ਤਾਰ ਲਗਾ ਕੇ ਰਸਤਾ ਬੰਦ ਕੀਤਾ ਹੋਇਆ ਸੀ ਪਰੰਤੂ ਫ਼ਿਰ ਵੀ ਪੁਲੀਸ ਨੂੰ ਚਕਮਾ ਦੇ ਕੇ ਦੋਵੇਂ ਬੇਰੁਜ਼ਗਾਰ ਪੀਟੀਆਈ ਅਧਿਆਪਕ ਟੈਂਕੀ ਉਪਰ ਚੜ੍ਹਨ ਵਿਚ ਸਫ਼ਲ ਹੋ ਗਏ। ਦੱਸਣਯੋਗ ਹੈ ਕਿ ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਪੰਜਾਬ ਵਲੋਂ ਕਰੀਬ ਬਾਰਾਂ ਘੰਟੇ ਐਲਾਨ ਕਰ ਦਿੱਤਾ ਸੀ ਕਿ ਉਹ ਭਲਕੇ 9 ਜੁਲਾਈ ਨੂੰ ਗੁਪਤ ਐਕਸ਼ਨ ਕਰਨਗੇ ਪਰ ਜ਼ਿਲ੍ਹਾ ਪ੍ਰਸ਼ਾਸਨ ਅੱਜ ਦੇ ਗੁਪਤ ਐਕਸ਼ਨ ਨੂੰ ਰੋਕਣ ਵਿਚ ਸਫ਼ਲ ਨਹੀਂ ਹੋਇਆ। ਖ਼ਬਰ ਲਿਖੇ ਜਾਣ ਤੱਕ ਦੋਵੇਂ ਬੇਰੁਜ਼ਗਾਰ ਅਧਿਆਪਕ ਟੈਂਕੀ ਉਪਰ ਚੜ੍ਹੇ ਹੋਏ ਸੀ ਅਤੇ ਹੇਠਾਂ ਰੋਸ ਪ੍ਰਦਰਸ਼ਨ ਜਾਰੀ ਸੀ।

ਸੰਗਰੂਰ ’ਚ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ ਬੇਰੁਜ਼ਗਾਰ ਪੀਟੀਆਈ ਅਧਿਆਪਕ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ।

Advertisement
Tags :
ਅਧਿਆਪਕਸੰਗਰੂਰਚੜ੍ਹੇਟੈਂਕੀਪਾਣੀ:ਪੀਟੀਆਈਬੇਰੁਜ਼ਗਾਰਵਾਲੀ