ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਦੀ ਸਰਬਸੰਮਤੀ ਨਾਲ ਚੋਣ
ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੀ ਚਾਰ ਸਾਲਾ ਚੋਣ ਕਰਨ ਲਈ ਦੋਦਾ ਵਿੱਚ ਹੋਈ ਬੈਠਕ ਵਿੱਚ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਭਾਗ ਲਿਆ ਅਤੇ ਕਬੱਡੀ ਦੀ ਬਿਹਤਰੀ ਲਈ ਚਰਚਾ ਕੀਤੀ। ਇਸ ਮੌਕੇ ਸਹਿਮਤੀ ਨਾਲ ਅਗਲੇ ਚਾਰ ਸਾਲਾਂ ਲਈ ਕਾਲਾ ਸਿੰਘ ਨੂੰ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦਾ ਪ੍ਰਧਾਨ ਚੁਣਿਆ ਗਿਆ ਅਤੇ ਸਕੱਤਰ ਸ੍ਰੀ ਮੁਕਤਸਰ ਸਾਹਿਬ ਕਬੱਡੀ ਐਸੋਸੀਏਸ਼ਨ ਦਾ ਬਲਤੇਜ ਸਿੰਘ ਥਾਂਦੇਵਾਲਾ ਨੂੰ ਚੁਣਿਆ ਗਿਆ। ਬਾਕੀ ਸਮੂਹ ਮੈਂਬਰਾਂ ਵੱਲੋਂ ਨਵੇਂ ਬਣੇ ਪ੍ਰਧਾਨ ਅਤੇ ਸਕੱਤਰ ਨੂੰ ਵਧਾਈ ਦਿੱਤੀ। ਪ੍ਰਧਾਨ ਕਾਲਾ ਸਿੰਘ ਤੇ ਸਕੱਤਰ ਬਲਤੇਜ ਸਿੰਘ ਵੱਲੋਂ ਸਮੂਹ ਮੈਂਬਰਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਕਬੱਡੀ ਦੀ ਦੀ ਬਿਹਤਰੀ ਲਈ ਹਰ ਸੰਭਵ ਯਤਨ ਕਰਨਗੇ। ਇਸ ਬੈਠਕ ਵਿੱਚ ਨਰਿੰਦਰ ਸਿੰਘ ਕਾਉਣੀ, ਪਾਲ ਸਿੰਘ ਸਰਪੰਚ ਕਾਉਣੀ, ਬਲਜੀਤ ਸਿੰਘ ਖਿਊਵਾਲੀ, ਸਤਪਾਲ ਸਿੰਘ ਲੰਬੀ, ਕਾਲਾ ਸਿੰਘ ਸੁਖਨਾ, ਅੰਗਰੇਜ਼ ਸਿੰਘ ਮੱਲਣ, ਬਲਤੇਜ ਸਿੰਘ ਥਾਂਦੇਵਾਲਾ, ਕੇਵਲ ਸਿੰਘ, ਗੁਰਭੇਜ ਸਿੰਘ, ਜੋਗਿੰਦਰ ਸਿੰਘ, ਗੁਰਪ੍ਰਤਾਪ ਸਿੰਘ, ਗੁਰਮੀਤ ਸਿੰਘ, ਸੋਹਣ, ਪਰਮਿੰਦਰ ਸਿੰਘ, ਦਲਜੀਤ ਸਿੰਘ,ਦਲਜੀਤ ਸਿੰਘ, ਦਿਲਬਾਗ ਸਿੰਘ, ਬੂਟਾ ਸਿੰਘ, ਅਮਨਪ੍ਰੀਤ ਸਿੰਘ ਤੇ ਹੋਰ ਮੌਜੂਦ ਸਨ।