ਸੜਕ ਹਾਦਸਿਆਂ ਨੇ ਸੱਤ ਜਾਨਾਂ ਲਈਆਂ
ਮਿਲੇ ਵੇਰਵਿਆਂ ਅਨੁਸਾਰ ਜਸਪਾਲ ਦਾਸ (30) ਪੁੱਤਰ ਅਮਰਨਾਥ ਵਾਸੀ ਰੱਲ ਤੇ ਗਗਨ ਸ਼ਰਮਾ (32) ਪੁੱਤਰ ਸ਼ਿਵਜੀ ਰਾਮ ਵਾਸੀ ਅਕਲੀਆ ਮਾਨਸਾ ’ਚ ਰੈਡੀਮੇਡ ਦੁਕਾਨ ’ਤੇ ਅਲੱਗ-ਅਲੱਗ ਕੰਮ ਕਰਦੇ ਸਨ। ਸ਼ਾਮ ਸਮੇਂ ਉਨ੍ਹਾਂ ਨੂੰ ਕਿਸੇ ਦੇ ਐਕਸੀਡੈਂਟ ਸਬੰਧੀ ਫੋਨ ਆਇਆ ਤਾਂ ਉਹ ਦੁਕਾਨਦਾਰ ਦਾ ਮੋਟਰਸਾਈਕਲ ਲੈ ਕੇ ਆਪਣੇ ਪਿੰਡ ਵਾਪਸ ਚੱਲ ਪਏ ਅਤੇ ਪਿੰਡ ਤਾਮਕੋਟ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਜਸਪਾਲ ਦਾਸ ਦਾ ਕਰੀਬ 6 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਜਦੋਂ ਕਿ ਗਗਨ ਸ਼ਰਮਾ ਇੱਕ ਬੱਚੇ ਦਾ ਪਿਤਾ ਸੀ।
ਪੁਲੀਸ ਚੌਕੀ ਠੂਠਿਆਂਵਾਲੀ ਦੇ ਇੰਚਾਰਜ ਗੁਰਤੇਜ਼ ਸਿੰਘ ਨੇ ਦੱਸਿਆ ਕਿ ਟਰਾਲਾ ਚਾਲਕ ਅਮਰੀਕ ਸਿੰਘ ਵਾਸੀ ਮੌੜ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਮਗਰੋਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।
ਮਹਿਲ ਕਲਾਂ (ਲਖਵੀਰ ਸਿੰਘ ਚੀਮਾ): ਪਿੰਡ ਭੋਤਨਾ ’ਚ ਬਰਨਾਲਾ-ਮੋਗਾ ਰੋਡ ’ਤੇ ਸਕਾਰਪੀਓ ਗੱਡੀ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਬੂਟਾ ਖ਼ਾਨ ਵਾਸੀ ਚੁਹਾਣਕੇ ਤੇੇ ਸਾਥੀ ਚਿਰਾਗ ਖ਼ਾਨ ਵਾਸੀ ਮਾਂਗੇਵਾਲ ਬੱਕਰੇ ਲੈਣ ਲਈ ਪਿੰਡ ਸੰਧੂ ਖ਼ੁਰਦ ਜਾ ਰਹੇ ਸਨ। ਪਿੰਡ ਭੋਤਨਾ ਨੇੜੇ ਮੋਗਾ ਵੱਲੋਂ ਆ ਰਹੀ। ਥਾਣਾ ਟੱਲੇਵਾਲ ਦੇ ਏਐਸਆਈ ਮਲਕੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਚਿਰਾਗ ਖ਼ਾਨ ਦੇ ਭਰਾ ਐਸ ਮੁਹੰਮਦ ਦੇ ਬਿਆਨ ’ਤੇ ਕੇਸ ਦਰਜ ਕਰ ਲਿਆ।
ਫਿਰੋਜ਼ਪੁਰ (ਜਸਪਾਲ ਸਿੰਘ ਸੰਧੂ): ਫਿਰੋਜ਼ਪੁਰ ਛਾਉਣੀ ’ਚ ਸਮੁੰਦਰੀ ਪੈਟਰੋਲ ਪੰਪ ਨੇੜੇ ਕੈਂਟਰ ਤੇ ਮੋਟਰਸਾਈਕਲ ਦੀ ਟੱਕਰ ’ਚ ਵਿਅਕਤੀ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਛਾਉਣੀ ਫਿਰੋਜ਼ਪੁਰ ਪੁਲੀਸ ਨੇ ਅਣਪਛਾਤੇ ਕੈਂਟਰ ਚਾਲਕ ਖਿਲਾਫ ਕੇਸ ਦਰਜ ਕੀਤਾ ਹੈ। ਮ੍ਰਿਤਕ ਦੀ ਪਛਾਣ ਸਿਕੰਦਰ ਸਿੰਘ (50) ਵਾਸੀ ਗੁਰੂਹਰਸਹਾਏ ਵਜੋਂ ਹੋਈ ਹੈ।
ਟੱੱਕਰ ਕਾਰਨ ਟਰੈਕਟਰ-ਟਰਾਲਾ ਪਲਟਿਆ; ਦੋ ਨੌਜਵਾਨਾਂ ਦੀ ਮੌਤ
ਬਠਿੰਡਾ ( ਮਨੋਜ ਸ਼ਰਮਾ): ਜ਼ਿਲ੍ਹਾ ਬਠਿੰਡਾ ਦੇ ਪਿੰਡ ਮਹਿਮਾ ਸਵਾਈ ਦੇ ਦੋ ਨੌਜਵਾਨਾਂ ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਜਾਣਕਾਰੀ ਮੁਤਾਬਕ, ਪਿੰਡ ਮਹਿਮਾ ਸਵਾਈ ਦੇ ਰਹਿਣ ਵਾਲੇ ਹਰਜੀਤ ਸਿੰਘ (31) ਤੇ ਪਰਮਿੰਦਰ ਸਿੰਘ (27) ਲੰਘੀ ਰਾਤ ਤੂੜੀ ਨਾਲ ਭਰਿਆ ਟਰੈਕਟਰ-ਟਰਾਲਾ ਲੈ ਕੇ ਧੌਲਾ ਪੇਪਰ ਮਿੱਲ ਵੱਲ ਜਾ ਰਹੇ ਸਨ। ਰਾਮਪੁਰਾ ਬੱਸ ਸਟੈਂਡ ਦੇ ਨੇੜੇ ਕਿਸੇ ਅਣਪਛਾਤੇ ਵਾਹਨ ਦੀ ਟੱਕਰ ਕਾਰਨ ਟਰੈਕਟਰ-ਟਰਾਲਾ ਪਲਟ ਗਿਆ। ਹਾਦਸੇ ’ਚ ਟਰੈਕਟਰ ਚਾਲਕ ਹਰਜੀਤ ਸਿੰਘ ਤੇ ਉਸ ਦੇ ਸਹਾਇਕ ਪਰਮਿੰਦਰ ਸਿੰਘ ਮੌਕੇ ’ਤੇ ਹੀ ਮੌਤ ਹੋ ਗਈ। ਟਰੈਕਟਰ-ਟਰਾਲਾ ਮਾਲਕ ਪਾਲ ਸਿੰਘ ਨੇ ਦੱਸਿਆ ਕਿ ਦੋਵੇਂ ਰਾਤ ਕਰੀਬ 7 ਵਜੇ ਤੂੜੀ ਲੋਡ ਕਰਕੇ ਨਿਕਲੇ ਸਨ। ਸੂਚਨਾ ਮਿਲਣ ਮਗਰੋਂ ਪੁਲੀਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਮਗਰੋਂ ਦੋਵਾਂ ਨੌਜਵਾਨਾਂ ਦੀਆਂ ਦੇਹਾਂ ਦਾ ਪਿੰਡ ਮਹਿਮਾ ਸਵਾਈ ਦੇ ਸ਼ਮਸ਼ਾਨਘਾਟ ਵਿੱਚ ਸਸਕਾਰ ਕਰ ਦਿੱਤਾ ਗਿਆ।