ਮਾਨਸਾ ’ਚ ਦੋ ਤਸਕਰ ਨਸ਼ਿਆਂ ਸਣੇ ਗ੍ਰਿਫ਼ਤਾਰ
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਮਾਨਸਾ ਪੁਲੀਸ ਨੇ ਦੋ ਜਣਿਆਂ ਨੂੰ 100200 ਸਿਗਨੇਚ ਕੈਪਸੂਲ,1000 ਨਸ਼ੀਲੀਆਂ ਗੋਲੀਆਂ, 25 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਇੱਕ ਫਾਰਚੂਨਰ ਗੱਡੀ ਸਣੇ ਕਾਬੂ ਕਰਨ ਦਾ ਦਾਅਵਾ ਕੀਤਾ ਕੀਤਾ ਹੈ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਐੱਸ ਪੀ (ਜਾਂਚ) ਮਨਮੋਹਨ ਸਿੰਘ, ਡੀ ਐੱਸ ਪੀ (ਜਾਂਚ) ਜਸਵਿੰਦਰ ਸਿੰਘ ਨੇ ਦੱਸਿਆ ਕਿ ਸੀ ਆਈ ਏ ਮਾਨਸਾ ਦੇ ਇੰਚਾਰਜ ਬਲਕੌਰ ਸਿੰਘ ਦੀ ਅਗਵਾਈ ’ਚ 3 ਅਕਤੂਬਰ ਨੂੰ ਪੁਲੀਸ ਟੀਮ ਵੱਲੋਂ ਪਿੰਡ ਗੇਹਲੇ ਤੋਂ ਪਿੰਡ ਗਾਗੋਵਾਲ ਰੋਡ ’ਤੇ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਇੱਕ ਫਾਰਚੂਨਰ ਗੱਡੀ ਪਿੰਡ ਗਾਗੋਵਾਲ ਵੱਲੋਂ ਆ ਰਹੀ ਸੀ, ਜਿਸ ਨੂੰ ਰੋਕ ਕੇ ਤਲਾਸ਼ੀ ਦੌਰਾਨ ਦੋ ਵਿਅਕਤੀਆਂ ਨੂੰ 1000 ਨਸ਼ੀਲੀਆਂ ਗੋਲੀਆਂ,100200 ਸਿਗਨੇਚਰ ਕੈਪਸੂਲ 25000 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਦੀ ਪਛਾਣ ਅਰਸ਼ਦੀਪ ਸਿੰਘ ਉਰਫ਼ ਅਰਸ਼ ਵਾਸੀ ਫੱਗੂ (ਸਿਰਸਾ), ਹੈਪੀ ਸਿੰਘ ਵਾਸੀ ਪਿੰਡ ਰਾਮਦਿੱਤੇਵਾਲਾ (ਮਾਨਸਾ) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ਼ ਮੁਕੱਦਮਾ ਨੰ: 290, ਅਧੀਨ ਧਾਰਾ 21/61/85 ਐੱਨ ਡੀ ਪੀ ਐੱਸ ਐਕਟ, 223 ਬੀ ਐੱਨ ਐੱਸ ਤਹਿਤ ਥਾਣਾ ਸਦਰ ਮਾਨਸਾ ਵਿਖੇ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਗਿਆ ਕਿ ਮੁਲਜ਼ਮਾਂ ਨੂੰ ਅਦਲਾਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਮਾਮਲੇ ਦੀ ਡੂੰਘਾਈ ਨਾਲ ਤਫਤੀਸ਼ ਕਰ ਕੇ ਇਨ੍ਹਾਂ ਦੇ ਪਿਛੋਕੜ ਦਾ ਪਤਾ ਲਾਇਆ ਜਾਵੇਗਾ। ਉਨ੍ਹਾਂ ਆਖਿਆ ਕਿ ਮੁਲਜ਼ਮਾਂ ਕੋਲੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।