ਪਟਾਕਿਆਂ ਦੀ ਚੰਗਿਆੜੀ ਡਿੱਗਣ ਕਾਰਨ ਦੋ ਛੱਪਰ ਸੜੇ
ਦੀਵਾਲੀ ਦੇ ਤਿਉਹਾਰ ਦੌਰਾਨ ਪੁਰਾਣੇ ਸਹਾਰਾ ਕਲੱਬ ਦਫ਼ਤਰ ਦੇ ਨੇੜੇ ਫਲਾਂ ਦੇ ਸਟਾਲਾਂ ਦੇ ਦੋ ਛੱਪਰਾਂ ਵਿੱਚ ਅੱਗ ਲੱਗ ਗਈ, ਜਿਸ ਕਾਰਨ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ। ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ’ਤੇ ਪਹੁੰਚੀ ਅਤੇ ਅੱਗ ਬੁਝਾ ਦਿੱਤੀ। ਪੁਰਾਣੇ...
Advertisement
ਦੀਵਾਲੀ ਦੇ ਤਿਉਹਾਰ ਦੌਰਾਨ ਪੁਰਾਣੇ ਸਹਾਰਾ ਕਲੱਬ ਦਫ਼ਤਰ ਦੇ ਨੇੜੇ ਫਲਾਂ ਦੇ ਸਟਾਲਾਂ ਦੇ ਦੋ ਛੱਪਰਾਂ ਵਿੱਚ ਅੱਗ ਲੱਗ ਗਈ, ਜਿਸ ਕਾਰਨ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ। ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ’ਤੇ ਪਹੁੰਚੀ ਅਤੇ ਅੱਗ ਬੁਝਾ ਦਿੱਤੀ। ਪੁਰਾਣੇ ਸਹਾਰਾ ਕਲੱਬ ਦਫ਼ਤਰ ਦੇ ਨੇੜੇ ਫਲਾਂ ਦੀ ਦੁਕਾਨ ਵਿੱਚ ਕੰਮ ਕਰਨ ਵਾਲੇ ਕਾਕੂ ਅਤੇ ਰਾਹੁਲ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਛੱਪਰਾਂ ਨੂੰ ਅੱਗ ਲੱਗ ਗਈ। ਉਹ ਮੌਕੇ ’ਤੇ ਪਹੁੰਚੇ ਅਤੇ ਦੂਜਿਆਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ, ਉਨ੍ਹਾਂ ਦੇ ਛੱਪਰ ਸੜ ਚੁੱਕੇ ਸਨ ਅਤੇ ਲੋਹੇ ਦੇ ਬਕਸਿਆਂ ਵਿੱਚ ਸੇਬਾਂ ਸਣੇ ਸਟੋਰ ਕੀਤੇ ਫਲ ਵੀ ਨੁਕਸਾਨੇ ਗਏ ਸਨ। ਫਾਇਰ ਬ੍ਰਿਗੇਡ ਦੀ ਗੱਡੀ ਥੋੜ੍ਹੀ ਦੇਰ ਬਾਅਦ ਪਹੁੰਚੀ ਅਤੇ ਅੱਗ ’ਤੇ ਕਾਬੂ ਪਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ ਹੈ।
Advertisement