ਕਬਾੜ ਦੀਆਂ ਭਰੀਆਂ ਦੋ ਪਿਕਅੱਪ ਗੱਡੀਆਂ ਚੋਰੀ
ਬਲਾਕ ਸ਼ਹਿਣਾ ਦੇ ਪਿੰਡ ਉੱਗੋਕੇ ਵਿੱਚ ਕੱਲ੍ਹ ਰਾਤ ਕਬਾੜ ਦੀਆਂ ਭਰੀਆਂ ਦੋ ਪਿਕ ਅੱਪ ਗੱਡੀਆਂ ਚੋਰੀ ਹੋ ਗਈਆਂ। ਬਲਾਕ ਸ਼ਹਿਣਾ ਦੇ ਪਿੰਡ ਉੱਗੋਕੇ ਵਿੱਚ ਮੰਦਰ ਵਿਖੇ ਬਿੰਦਰ ਰਾਮ ਪੁੱਤਰ ਗੋਲੂ ਰਾਮ ਅਤੇ ਸੋਮਾ ਰਾਮ ਪੁੱਤਰ ਸਿਕੰਦਰ ਰਾਮ ਵਾਸੀ ਉੱਗੋਕੇ ਦੀਆਂ...
Advertisement
ਬਲਾਕ ਸ਼ਹਿਣਾ ਦੇ ਪਿੰਡ ਉੱਗੋਕੇ ਵਿੱਚ ਕੱਲ੍ਹ ਰਾਤ ਕਬਾੜ ਦੀਆਂ ਭਰੀਆਂ ਦੋ ਪਿਕ ਅੱਪ ਗੱਡੀਆਂ ਚੋਰੀ ਹੋ ਗਈਆਂ। ਬਲਾਕ ਸ਼ਹਿਣਾ ਦੇ ਪਿੰਡ ਉੱਗੋਕੇ ਵਿੱਚ ਮੰਦਰ ਵਿਖੇ ਬਿੰਦਰ ਰਾਮ ਪੁੱਤਰ ਗੋਲੂ ਰਾਮ ਅਤੇ ਸੋਮਾ ਰਾਮ ਪੁੱਤਰ ਸਿਕੰਦਰ ਰਾਮ ਵਾਸੀ ਉੱਗੋਕੇ ਦੀਆਂ ਪਿਕਅੱਪ ਗੱਡੀਆਂ (ਪੀਬੀ 12 ਐੱਫ 8038 ਅਤੇ ਪੀਬੀ 19 ਐਚ 9493) ਖੜ੍ਹੀਆਂ ਕੀਤੀਆਂ ਹੋਈਆਂ ਸਨ। ਗੱਡੀਆਂ ਚੋਰੀ ਹੋਣ ਬਾਰੇ ਬੂਟਾ ਸਿੰਘ ਨੇ ਪੁਲੀਸ ਨੂੰ ਸੂਚਿਤ ਕਰ ਦਿੱਤਾ ਹੈ। ਪੁਲੀਸ ਨੇ ਮੌਕਾ ਦੇਖਿਆ ਹੈ ਤੇ ਸੀ ਸੀ ਟੀ ਵੀ ਕੈਮਰੇ ਖੰਗਾਲੇ ਜਾ ਰਹੇ ਹਨ। ਪਿਕਅੱਪ ਗੱਡੀਆਂ ਵਿੱਚ ਲੱਖਾਂ ਰੁਪਏ ਦਾ ਕਬਾੜ ਦਾ ਸਾਮਾਨ ਸੀ ਪ੍ਰੰਤੂ ਚੋਰੀ ਹੋਈਆਂ ਪਿਕਅੱਪ ਗੱਡੀਆਂ ਦਾ ਕੋਈ ਪਤਾ ਨਹੀਂ ਲੱਗ ਸਕਿਆ।
Advertisement
Advertisement
