ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ਼ੇਰੇਵਾਲਾ ਪਿੰਡ ਚੋ ਦੋ ਧਿਰਾਂ ਬੇੜੀਆਂ ਨੂੰ ਲੈਕੇ ਉਲਝੀਆਂ 

ਸਤਲੁਜ ਕਿਨਾਰੇ ਵਸੇ ਹੜ੍ਹ ਪ੍ਰਭਾਵਿਤ ਪਿੰਡ ਸ਼ੇਰੇਵਾਲਾ ਵਿੱਚ ਦੋ ਧਿਰਾਂ ਬੇੜੀਆਂ ਨੂੰ ਲੈਕੇ ਆਪਸ ਵਿੱਚ ਉਲਝ ਪਈਆ। ਪਿੰਡ ਦੀਆਂ ਦੋਵੇਂ ਧਿਰਾਂ ਵੱਖ ਵੱਖ ਸਿਆਸੀ ਪਾਰਟੀਆਂ ਨਾਲ ਸਬੰਧਤ ਹਨ‌। ਕਾਂਗਰਸ ਨਾਲ ਸਬੰਧਤ ਬਲਜਿੰਦਰ ਸਿੰਘ ਖਾਲਸਾ ਨੇ ਆਮ ਆਦਮੀ ਪਾਰਟੀ ਦੇ...
Advertisement
ਸਤਲੁਜ ਕਿਨਾਰੇ ਵਸੇ ਹੜ੍ਹ ਪ੍ਰਭਾਵਿਤ ਪਿੰਡ ਸ਼ੇਰੇਵਾਲਾ ਵਿੱਚ ਦੋ ਧਿਰਾਂ ਬੇੜੀਆਂ ਨੂੰ ਲੈਕੇ ਆਪਸ ਵਿੱਚ ਉਲਝ ਪਈਆ। ਪਿੰਡ ਦੀਆਂ ਦੋਵੇਂ ਧਿਰਾਂ ਵੱਖ ਵੱਖ ਸਿਆਸੀ ਪਾਰਟੀਆਂ ਨਾਲ ਸਬੰਧਤ ਹਨ‌। ਕਾਂਗਰਸ ਨਾਲ ਸਬੰਧਤ ਬਲਜਿੰਦਰ ਸਿੰਘ ਖਾਲਸਾ ਨੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਮਾਰਕੀਟ ਕਮੇਟੀ ਧਰਮਕੋਟ ਦੇ ਚੇਅਰਮੈਨ ਅਮਨ ਪੰਡੋਰੀ ਉਪਰ ਪਿੰਡ ਵਿੱਚ ਚੱਲ ਰਹੇ ਰਾਹਤ ਕਾਰਜਾਂ ’ਚ ਪੱਖਪਾਤ ਕਰਨ ਦੇ ਦੋਸ਼ ਲਗਾਏ ਹਨ।
ਜਦੋਂ ਕਿ ਚੇਅਰਮੈਨ ਅਮਨ ਪੰਡੋਰੀ ਨੇ ਲਗਾਏ ਦੋਸ਼ਾਂ ਨੂੰ ਸਿਰੇ ਤੋਂ ਨਿਕਾਰਿਆ ਹੈ। ਕਾਂਗਰਸ ਆਗੂ ਬਲਜਿੰਦਰ ਸਿੰਘ ਨੇ ਅੱਜ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨਾਲ ਸੋਸ਼ਲ ਮੀਡੀਆ ਉੱਤੇ ਲਾਈਵ ਹੋਕੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਪਿੰਡ ਦੇ ਲੋਕਾਂ ਦੇ ਆਉਣ ਜਾਣ ਲਈ ਦੋ ਬੇੜੀਆਂ ਮੁੱਹਈਆ ਕਰਵਾਈਆ ਗਈਆ ਸਨ ਅਤੇ ਸਾਡੀ ਬੇੜੀ ਨੂੰ ਚੇਅਰਮੈਨ ਅਮਨ ਪੰਡੋਰੀ ਨੇ ਧੱਕੇ ਨਾਲ ਪਿੰਡ ਵਿਚਲੇ ਆਪ ਆਗੂਆਂ ਦੇ ਸਪੁਰਦ ਕਰ ਦਿੱਤਾ ਹੈ।
ਇਸੇ ਤਰ੍ਹਾਂ ਹੀ ਉਨ੍ਹਾਂ ਦੇ ਘਰਾਂ ਨੂੰ ਜਾਂਦੀ ਬਿਜਲੀ ਸਪਲਾਈ ਨੂੰ ਬੰਦ ਕਰ ਦਿੱਤਾ ਗਿਆ ਹੈ। ਲਾਈਵ ਹੋਣ ਤੋਂ ਬਾਅਦ ਮਾਮਲੇ ਨੇ ਤੂਲ ਫੜ੍ਹ ਲਿਆ ਹੈ ਅਤੇ ਵਿਰੋਧੀ ਧਿਰਾਂ ਇਸ ਮਾਮਲੇ ਨੂੰ ਜ਼ੋਰਦਾਰ ਢੰਗ ਨਾਲ ਉਠਾ ਰਹੀਆਂ ਹਨ। ਸੋਸ਼ਲ ਮੀਡੀਆ ਉਪਰ ਤੇਜ਼ੀ ਨਾਲ ਵਾਇਰਲ ਹੋਈ ਇਸ ਵੀਡਿਉ ਤੋਂ ਬਾਅਦ ਆਪ ਆਗੂ ਅਤੇ ਚੇਅਰਮੈਨ ਅਮਨ ਪੰਡੋਰੀ ਨੇ ਆਪਣਾ ਸਪਸ਼ਟੀਕਰਨ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਪਿੰਡ ਦੇ ਵਿਰੋਧੀ ਪਾਰਟੀਆਂ ਦੇ ਲੋਕ ਆਪ ਹੀ ਰਾਹਤ ਕਾਰਜਾਂ ਵਿਚ ਅੜਿੱਕਾ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਬੇੜੀਆਂ ਦੇ ਮਾਮਲੇ ਨੂੰ ਗਲਤ ਰੰਗਤ ਦਿੱਤੀ ਜਾ ਰਹੀ ਹੈ ਉੱਥੇ ਰਾਤ ਸਮੇਂ ਇਤਹਾਤ ਵਜੋਂ ਕੀਤੀ ਜਾ ਰਹੀ ਬੰਦ ਬਿਜਲੀ ਬਾਰੇ ਵੀ ਗੁਮਰਾਹਕੁਨ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਪ੍ਰਸ਼ਾਸਨ ਵਲੋਂ ਰਾਹਤ ਕਾਰਜ ਨਿਰੰਤਰ ਜਾਰੀ ਹਨ।
Advertisement
Show comments