ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਹਿਰ ’ਚ ਪਾੜ ਕਾਰਨ ਦੋ ਦਰਜਨ ਏਕੜ ਰਕਬੇ ’ਚ ਪਾਣੀ ਭਰਿਆ

ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਪੂਰਿਆ ਪਾੜ
ਪਿੰਡ ਰੰਧਾਵਾ ਨੇੜੇ ਸ਼ੇਰਾਂਵਾਲੀ ਨਹਿਰ ’ਚ ਪਿਆ ਪਾੜ।
Advertisement

ਇਥੋਂ ਦੇ ਨਾਥੂਸਰੀ ਚੌਪਾਟਾ ਇਲਾਕੇ ਦੇ ਪਿੰਡ ਰੰਧਾਵਾ ਨੇੜੇ ਸ਼ੇਰਾਂਵਾਲੀ ਨਹਿਰ ’ਚ ਅੱਜ ਦੁਪਹਿਰ ਨੂੰ ਅਚਾਨਕ ਪਾੜ ਪੈ ਗਿਆ ਜਿਸ ਨਾਲ ਦੋ ਦਰਜਨ ਤੋਂ ਵੱਧ ਨਰਮੇ ਤੇ ਗੁਆਰੇ ਦੀ ਫ਼ਸਲ ’ਚ ਪਾਣੀ ਭਰ ਗਿਆ। ਖੇਤਾਂ ’ਚ ਨੇੜੇ ਕੰਮ ਕਰ ਰਹੇ ਕਿਸਾਨਾਂ ਨੇ ਤੁਰੰਤ ਇਸ ਸੀ ਸੂਚਨਾ ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ। ਸੂਚਨਾ ਮਿਲਣ ਮਗਰੋਂ ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨੇ ਨਹਿਰ ਮਗਰੋਂ ਬੰਦ ਕੀਤੀ ਜਿਸ ਤੋਂ ਬਾਅਦ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਪਾੜ ਨੂੰ ਭਰਿਆ।

ਕਿਸਾਨਾਂ ਨੇ ਦੱਸਿਆ ਕਿ ਨਹਿਰ ’ਚ ਪਾੜ ਪੈਣ ਕਾਰਨ ਨਹਿਰ ਦੇ ਨਾਲ ਲਗਦੇ ਕਰੀਬ ਦੋ ਦਰਜਨ ਤੋਂ ਵੱਧ ਕਿਲਿਆਂ ’ਚ ਬੀਜੀ ਨਰਮੇ ਤੇ ਗੁਆਰੇ ਦੀ ਫ਼ਸਲ ਪਾਣੀ ਨਾਲ ਭਰ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਾਣੀ ਨਾਲ ਫਬਲ ਨੂੰ ਕਾਫੀ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਦੱਸਿਆ ਕਿ ਨਹਿਰ ’ਚ 6 ਅਗਸਤ ਨੂੰ ਪਾਣੀ ਛੱਡਿਆ ਗਿਆ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਨਹਿਰ ਦੀ ਸਾਫ ਸਫਾਈ ਨਾ ਹੋਣ ਕਾਰਨ ਨਹਿਰ ਟੱਟੀ ਹੈ। ਕਿਸਾਨਾਂ ਨੇ ਪਾਣੀ ਨਾਲ ਨੁਕਸਾਨੀ ਗਈ ਫਸਲ ਦੇ ਮੁਆਵਜੇ ਦੀ ਮੰਗ ਕੀਤੀ ਹੈ।

Advertisement

Advertisement