ਦੋ ਰੋਜ਼ਾ ਗੁਰਮਤਿ ਸਮਾਗਮ ਭਲਕ ਤੋਂ
ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਨਾਨਕਸਰ ਠਾਠ ਪਿੰਡ ਚੱਕ ਦਮਾਲ ਵਿੱਚ ਸਲਾਨਾ ਦੋ ਰੋਜ਼ਾ ਮਹਾਨ ਗੁਰਮਤਿ ਸਮਾਗਮ 29 ਤੋਂ ਕਰਵਾਇਆ ਜਾ ਰਿਹਾ ਹੈ ਅਤੇ 30 ਅਕਤੂਬਰ ਨੂੰ ਭੋਗ ਪਾਏ ਜਾਣਗੇ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਅਮਰਜੀਤ ਸਿੰਘ ਨੇ ਦੱਸਿਆ ਕਿ ਇਸ 28ਵੇਂ ਗੁਰਮਤਿ ਸਮਾਗਮ ਸ ਵਿੱਚ ਸੰਤ ਗੁਰਚਰਨ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ, ਸੰਤ ਬਲਜੀਤ ਸਿੰਘ ਜੀ ਨਾਨਕਸਰ ਪਾਤੜਾਂ ਵਾਲੇ, ਸੰਤ ਅਮਰੀਕ ਸਿੰਘ ਜੀ ਪੰਜ ਭੈਣੀਆਂ ਵਾਲੇ, ਭਾਈ ਸਰਬਜੀਤ ਸਿੰਘ ਜੀ ਨਾਨਕਸਰ ਭਰੋਵਾਲ ਵਾਲੇ, ਭਾਈ ਬਲਪ੍ਰੀਤ ਸਿੰਘ ਜੀ ਲੁਧਿਆਣੇ ਵਾਲੇ ਅਤੇ ਉਸਤਾਦ ਬਾਬਾ ਸੇਵਾ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਉਹ ਮਹਾਨ ਸਥਾਨ ਹੈ ਜਿਥੇ ਬਾਬਾ ਨੰਦ ਸਿੰਘ ਜੀ ਨੇ ਮੁੱਢਲੇ ਸਮੇਂ ਵਿੱਚ ਕਿਰਤ ਕਰਦਿਆਂ ਭਗਤੀ ਕੀਤੀ ਸੀ। ਉਹਨਾਂ ਦੇ ਹੱਥਾਂ ਦੀਆਂ ਬਣੀਆਂ ਹੋਈਆਂ ਜੋੜੀਆਂ, ਛਤੀਰ ਅਤੇ ਪਵਿੱਤਰ ਸਰੋਵਰ ਵੀ ਗੁਰਦੁਆਰਾ ਨਾਨਕਸਰ ਠਾਠ ਪਿੰਡ ਚੱਕ ਦਮਾਲ ਵਿਖੇ ਮੌਜੂਦ ਹੈ ਜਿਸ ਵਿੱਚ ਬਾਬਾ ਨੰਦ ਸਿੰਘ ਜੀ ਇਸ਼ਨਾਨ ਕਰਕੇ ਭਗਤੀ ਕਰਿਆ ਕਰਦੇ ਸਨ। ਜਨਮ ਦਿਹਾੜੇ ਸਬੰਧੀ ਭੋਗ 30 ਅਕਤੂਬਰ ਨੂੰ ਪਾਏ ਜਾਣਗੇ।
 
 
             
            