ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੋ ਸਕੇ ਭਰਾ ਭੁੱਕੀ ਸਣੇ ਕਾਬੂ

ਸ਼ਹਿਣਾ: ਥਾਣਾ ਟੱਲੇਵਾਲ ਪੁਲੀਸ ਨੇ ਦੋ ਸਕੇ ਭਰਾਵਾਂ ਨੂੰ ਸੱਤ ਕਿੱਲੋ ਭੁੱਕੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਮੁਖ਼ਬਰ ਤੋਂ ਇਤਲਾਹ ਮਿਲੀ ਸੀ ਕਿ ਟੱਲੇਵਾਲ ਨਹਿਰ ਦੇ ਪੁਲ ਤੋਂ ਕੱਚੇ ਰਸਤੇ ਤੇ ਸ਼ੱਕੀ ਵਿਅਕਤੀ...
Advertisement

ਸ਼ਹਿਣਾ: ਥਾਣਾ ਟੱਲੇਵਾਲ ਪੁਲੀਸ ਨੇ ਦੋ ਸਕੇ ਭਰਾਵਾਂ ਨੂੰ ਸੱਤ ਕਿੱਲੋ ਭੁੱਕੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਮੁਖ਼ਬਰ ਤੋਂ ਇਤਲਾਹ ਮਿਲੀ ਸੀ ਕਿ ਟੱਲੇਵਾਲ ਨਹਿਰ ਦੇ ਪੁਲ ਤੋਂ ਕੱਚੇ ਰਸਤੇ ਤੇ ਸ਼ੱਕੀ ਵਿਅਕਤੀ ਆ ਰਹੇ ਹਨ, ਜਦ ਉਨ੍ਹਾਂ ਨੂੰ ਰੋਕ ਕੇ ਪੁਲੀਸ ਨੇ ਮੋਟਰਸਾਈਕਲ ਸਮੇਤ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਸੱਤ ਕਿੱਲੋ ਭੁੱਕੀ ਬਰਾਮਦ ਹੋਈ। ਕਥਿਤ ਦੋਸ਼ੀਆਂ ਦੀ ਪਛਾਣ ਸੋਨੀ ਖਾਂ ਅਤੇ ਸਲੀਮ ਖਾਨ ਪਿੰਡ ਟੱਲੇਵਾਲ ਵਜੋਂ ਹੋਈ ਹੈ। ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। -ਪੱਤਰ ਪ੍ਰੇਰਕ

ਸਫ਼ਾਈ ਲਈ ਨਹਿਰ ਬੰਦ

ਬਠਿੰਡਾ: ਪੰਜਾਬ ਸਰਕਾਰ ਦੇ ਜਲ ਸਰੋਤ ਵਿਭਾਗ ਵੱਲੋਂ ਨਹਿਰਾਂ ਦੀ ਅੰਦਰੂਨੀ ਸਫ਼ਾਈ ਦੇ ਮੱਦੇਨਜ਼ਰ ਬਠਿੰਡਾ ਨਹਿਰ ਬਰਾਂਚ 26 ਤੋਂ 11 ਨਵੰਬਰ ਤੱਕ ਬੰਦ ਰਹੇਗੀ। ਜਲ ਸਰੋਤ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਜਗਮੀਤ ਸਿੰਘ ਭਾਕਰ ਨੇ ਦੱਸਿਆ ਕਿ ਨਹਿਰ ਦੀ ਸਫ਼ਾਈ ਮੌਸਮ ਅਤੇ ਫ਼ਸਲਾਂ ਨੂੰ ਮੁੱਖ ਰੱਖਦਿਆਂ ਕੀਤੀ ਜਾ ਰਹੀ ਹੈ। -ਪੱਤਰ ਪ੍ਰੇਰਕ

Advertisement

ਖੇਤਾਂ ’ਚੋਂ ਕੇਬਲਾਂ ਚੋਰੀ

ਤਪਾ ਮੰਡੀ: ਪਿੰਡ ਸੁਖਪੁਰਾ ਦੀ ਸਮਸ਼ਾਨ ਘਾਟ ਨੇੜਲੇ ਖੇਤਾਂ ਵਿੱਚ ਚੋਰ ਗਰੋਹ ਨੇ ਅੱਧੀ ਦਰਜਨ ਦੇ ਕਰੀਬ ਕਿਸਾਨਾਂ ਦੇ ਖੇਤਾਂ ਦੇ ਕਮਰਿਆਂ ਦੇ ਜਿੰਦੇ ਭੰਨ ਕੇ ਕੇਬਲਾਂ ਤੇ ਸਟਾਟਰ ਚੋਰੀ ਕਰ ਲਏ। ਪੀੜਤ ਕਿਸਾਨਾਂ ਅਮਰਜੀਤ ਸ਼ਰਮਾ, ਕੌਰ ਚੰਦ, ਜਨਕ ਰਾਜ ਅਤੇ ਮਹਿੰਦਰ ਸਿੰਘ ਆਦਿ ਨੇ ਦੱਸਿਆ ਕਿ ਰਾਤ ਸਮੇਂ ਜਦ ਉਹ ਆਪੋ-ਆਪਣੇ ਘਰੀਂ ਚਲੇ ਗਏ ਤਾਂ ਚੋਰਾਂ ਦੇ ਗਰੋਹ ਨੇ ਉਕਤ ਕਿਸਾਨਾਂ ਦੇ ਖੇਤਾਂ ਦੇ ਕਮਰਿਆਂ ਦੇ ਜਿੰਦਰੇ ਤੋੜ ਕੇ ਮੋਟਰਾਂ ਦੇ ਸਟਾਰਟਰ ਤੇ ਕੇਬਲਾਂ ਵੱਢ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਖੇਤਾਂ ’ਚ ਲੱਗੇ ਟਰਾਂਫਾਰਮਰਾਂ ਦਾ ਤੇਲ ਵੀ ਚੋਰੀ ਕਰ ਲਿਆ। ਕਿਸਾਨਾਂ ਨੂੰ ਚੋਰੀ ਸੰਬੰਧੀ ਸਵੇਰ ਸਮੇਂ ਪਤਾ ਲੱਗਾ ਜਦ ਉਹ ਖੇਤਾਂ ‘ਚ ਗੇੜਾ ਲਾਉਣ ਗਏ। ਉਨ੍ਹਾਂ ਪੁਲੀਸ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਅਵਤਾਰ ਰਾਮ, ਹਰਪਾਲ ਸਿੰਘ ਅਤੇ ਮੁਖਤਿਆਰ ਰਾਮ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ

ਹਾਦਸੇ ’ਚ 3 ਜ਼ਖ਼ਮੀ

ਜ਼ੀਰਾ: ਇੱਥੋਂ ਦੇ ਜ਼ੀਰਾ-ਮਖੂ ਰੋਡ ’ਤੇ ਬੱਸ ਤੇ ਮੋਟਰਸਾਈਕਲ ਦੀ ਟੱਕਰ ’ਚ ਤਿੰਨ ਜਣੇ ਜ਼ਖ਼ਮੀ ਹੋ ਗਏ। ਨਿਸ਼ਾਨ ਸਿੰਘ ਨੇ ਦੱਸਿਆ ਕਿ ਉਹ ਆਪਣੀਆਂ ਭੈਣਾਂ ਜੋਤੀ ਅਤੇ ਰਮਨ ਨਾਲ ਮਖੂ ਚਰਚ ਤੋਂ ਮੋਟਰਸਾਈਕਲ ਆਪਣੇ ਘਰ ਬਸਤੀ ਮਾਛੀਆਂ ਜ਼ੀਰਾ ਵਿਖੇ ਜਾ ਰਹੇ ਸਨ। ਇਸ ਦੌਰਾਨ ਪਿੰਡ ਮਲਸੀਆਂ ਨਜ਼ਦੀਕ ਅੱਗੇ ਜਾ ਰਹੀ ਬੱਸ ਨੇ ਅਚਾਨਕ ਬਰੇਕ ਲਗਾ ਦਿੱਤੀ ਜਿਸ ਕਾਰਨ ਉਨ੍ਹਾਂ ਦਾ ਮੋਟਰਸਾਈਕਲ ਬੱਸ ਨਾਲ ਟਕਰਾ ਗਿਆ। ਹਾਦਸੇ ਦੌਰਾਨ ਮੋਟਰਸਾਈਕਲ ਚਾਲਕ ਨਿਸ਼ਾਨ ਸਿੰਘ, ਉਸ ਦੀ ਭੈਣ ਜੋਤੀ ਅਤੇ ਰਮਨ ਜ਼ਖ਼ਮੀ ਹੋ ਗਈਆਂ। ਮੌਕੇ ’ਤੇ ਮੌਜੂਦ ਰਾਹਗੀਰਾਂ ਵੱਲੋਂ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਸਿਟੀ ਜ਼ੀਰਾ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਪੱਤਰ ਪ੍ਰੇਰਕ

ਨੋ ਫਲਾਈ ਜ਼ੋਨ

ਬਠਿੰਡਾ: ਮਿਲਟਰੀ ਸਟੇਸ਼ਨ ਬਠਿੰਡਾ ਵੱਲੋਂ 27 ਤੋਂ 31 ਅਕਤੂਬਰ ਤੱਕ ਕਾਊਂਟਰ-ਅਨਮੇਨਡ ਏਰੀਅਲ ਸਿਸਟਮ (ਸੀ-ਯੂ ਏ ਐੱਸ) ਅਤੇ ਕਾਊਂਟਰ-ਡਰੋਨ ਵੇਲੀਡੇਸ਼ਨ ਐਕਸਰਸਾਈਜ਼ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਧਾਰਾ 163 ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਤਹਿਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਬਠਿੰਡਾ ਜ਼ਿਲ੍ਹੇ ਨੂੰ 27 ਤੋਂ 31 ਅਕਤੂਬਰ ਤੱਕ ‘ਨੋ ਡਰੋਨ ਫਲਾਈਇੰਗ ਜ਼ੋਨ’ ਐਲਾਨਿਆ ਹੈ। ਜਾਰੀ ਹੁਕਮਾਂ ਅਨੁਸਾਰ ਇਸ ਦੌਰਾਨ ਕਿਸੇ ਵੀ ਕਿਸਮ ਦੇ ਡਰੋਨ, ਪੈਰਾਗਲਾਈਡਰ, ਰਿਮੋਟ ਕੰਟਰੋਲਡ ਏਅਰਕ੍ਰਾਫਟ, ਕੈਮਰਾ ਡਰੋਨ ਜਾਂ ਹੋਰ ਬਿਨਾਂ ਪਾਇਲਟ ਵਾਲੇ ਉਡਾਣ ਯੰਤਰ ਦੀ ਉਡਾਣ ’ਤੇ ਪੂਰੀ ਪਾਬੰਦੀ ਰਹੇਗੀ। ਇਹ ਪਾਬੰਦੀ ਸਾਰੇ ਬਠਿੰਡਾ ਸ਼ਹਿਰ ਅਤੇ ਇਸ ਨਾਲ ਲੱਗਦੇ ਸੈਨਿਕ ਖੇਤਰਾਂ ਵਿੱਚ ਲਾਗੂ ਰਹੇਗੀ। -ਪੱਤਰ ਪ੍ਰੇਰਕ

Advertisement
Show comments