ਬਰਨਾਲਾ ’ਚ 5 ਕਿੱਲੋ ਅਫੀਮ ਸਣੇ ਦੋ ਕਾਬੂ
ਆਸਥਾ ਕਲੋਨੀ ’ਚ ਰਹਿਣ ਵਾਲੇ ਦੁਕਾਨਦਾਰ ਅਤੇ ਉਸ ਦੇ ਸਾਥੀ ਨੂੰ 5 ਕਿੱਲੋ ਅਫੀਮ ਸਮੇਤ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਮੁਹੰਮਦ ਸਰਫ਼ਰਾਜ਼ ਆਲਮ ਨੇ ਦੱਸਿਆ ਕਿ ਸੀਆਈਏ ਇੰਚਾਰਜ ਬਲਜੀਤ ਸਿੰਘ ਨੂੰ ਮਿਲੀ ਸੂਚਨਾ ਦੇ ਆਧਾਰ ’ਤੇ...
Advertisement
ਆਸਥਾ ਕਲੋਨੀ ’ਚ ਰਹਿਣ ਵਾਲੇ ਦੁਕਾਨਦਾਰ ਅਤੇ ਉਸ ਦੇ ਸਾਥੀ ਨੂੰ 5 ਕਿੱਲੋ ਅਫੀਮ ਸਮੇਤ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਮੁਹੰਮਦ ਸਰਫ਼ਰਾਜ਼ ਆਲਮ ਨੇ ਦੱਸਿਆ ਕਿ ਸੀਆਈਏ ਇੰਚਾਰਜ ਬਲਜੀਤ ਸਿੰਘ ਨੂੰ ਮਿਲੀ ਸੂਚਨਾ ਦੇ ਆਧਾਰ ’ਤੇ ਕੀਤੀ ਨਾਕੇਬੰਦੀ ਦੌਰਾਨ ਟੀਮ ਨੇ ਲਿੰਕ ਰੋਡ ਫਰਵਾਹੀ ’ਤੇ ਸੁਮੀਤ ਕੁਮਾਰ ਕੋਲੋਂ ਤਿੰਨ ਕਿੱਲੋ ਅਫੀਮ ਅਤੇ ਗਗਨਦੀਪ ਸਿੰਘ ਉਰਫ਼ ਗਗਨ ਕੋਲੋਂ ਦੋ ਕਿੱਲੋ ਅਫੀਮ ਅਤੇ ਇੱਕ ਸਵਿਫਟ ਕਾਰ ਬਰਾਮਦ ਕਰਕੇ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੁਮੀਤ ਕੁਮਾਰ ਹੰਢਿਆਇਆ ਬਾਜ਼ਾਰ ਦੇ ਪਿਛਲੇ ਪਾਸੇ ਵਾਲੀ ਗਲੀ ’ਚ ਮੋਬਾਇਲਾਂ ਫੋਨਾਂ ਦੇ ਸਪੇਅਰ ਪਾਰਟਸ ਵੇਚਣ ਦਾ ਧੰਦਾ ਕਰਦਾ ਹੈ ਅਤੇ ਗਗਨਦੀਪ ਸਿੰਘ ਪਿੰਡ ਉੱਪਲੀ ਵਿਖੇ ਆਰਐੱਮਪੀ ਡਾਕਟਰ ਵਜੋਂ ਕੰਮ ਕਰਦਾ ਹੈ।
Advertisement
Advertisement