ਬਿਜਲੀ ਮੁਲਾਜ਼ਮਾਂ ’ਤੇ ਹਮਲੇ ਦੇ ਮਾਮਲੇ ’ਚ ਦੋ ਕਾਬੂ
ਬਿਜਲੀ ਦਾ ਬਿੱਲ ਨਾ ਭਰਨ ਵਾਲਿਆਂ ਦੀਆਂ ਤਾਰਾਂ ਲਾਹੁਣ ਗਏ ਬਿਜਲੀ ਮੁਲਾਜ਼ਮਾਂ ’ਤੇ ਕਥਿਤ ਹਮਲਾ ਕਰਨ ਦੇ ਦੋਸ਼ ’ਚ ਪੁਲੀਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਾਜਿੰਦਰ ਉਰਫ਼ ਗੋਲੂ ਅਤੇ ਹਨੂੰਮਾਨ ਵਾਸੀ ਢਾਣੀ ਤੇਜਾ ਸਿੰਘ ਵਜੋਂ...
Advertisement
ਬਿਜਲੀ ਦਾ ਬਿੱਲ ਨਾ ਭਰਨ ਵਾਲਿਆਂ ਦੀਆਂ ਤਾਰਾਂ ਲਾਹੁਣ ਗਏ ਬਿਜਲੀ ਮੁਲਾਜ਼ਮਾਂ ’ਤੇ ਕਥਿਤ ਹਮਲਾ ਕਰਨ ਦੇ ਦੋਸ਼ ’ਚ ਪੁਲੀਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਾਜਿੰਦਰ ਉਰਫ਼ ਗੋਲੂ ਅਤੇ ਹਨੂੰਮਾਨ ਵਾਸੀ ਢਾਣੀ ਤੇਜਾ ਸਿੰਘ ਵਜੋਂ ਕੀਤੀ ਗਈ ਹੈ। ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਬਿਜਲੀ ਵਿਭਾਗ ਦੇ ਜੇਈ ਰੋਹਤਾਸ਼ ਕੁਮਾਰ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਆਪਣੀ ਟੀਮ ਨਾਲ ਬਿਜਲੀ ਦਾ ਬਿੱਲ ਨਾ ਭਰਨ ਵਾਲਿਆਂ ਤੋਂ ਬਿਜਲੀ ਬਿੱਲ ਭਰਵਾਉਣ ਸਬੰਧੀ ਪਤਾ ਕਰਨ ਲਈ ਗਏ ਸਨ ਜਿਸ ਦੌਰਾਨ ਢਾਣੀ ਤੇਜਾ ਸਿੰਘ ਦੇ ਕੁਝ ਲੋਕਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਜਿਸ ਕਾਰਨ ਉਸ ਦੇ ਸੱਟਾਂ ਲੱਗੀਆਂ। ਉਨ੍ਹਾਂ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਕੁਝ ਲੋਕਾਂ ਨੇ ਉਨ੍ਹਾਂ ਨੂੰ ਘਰ ਅੰਦਰ ਬੰਦੀ ਬਣਾ ਲਿਆ ਜੋ ਹੋਰ ਮੁਲਾਜ਼ਮਾਂ ਦੇ ਆਉਣ ’ਤੇ ਉਨ੍ਹਾਂ ਨੂੰ ਛੱਡਿਆ ਗਿਆ।
Advertisement
Advertisement