ਦਸਤਾਰ ਸਜਾਉਣ ਦੇ ਮੁਕਾਬਲੇ
ਲਹਿਰਾਗਾਗਾ: ਇਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਕਾਜਲ ਪੱਤੀ ਪਿੰਡ ਭੁਟਾਲ ਕਲਾਂ ਵਿੱਚ 10 ਰੋਜ਼ਾ ਦਸਤਾਰ ਸਿਖਲਾਈ ਕੈਂਪ ਲਗਾਇਆ। ਕੈਂਪ ’ਚ ਭਾਈ ਬਲਵਿੰਦਰ ਸਿੰਘ ਗਾਗਾ ਨੇ ਬੱਚਿਆ ਨੂੰ ਦਸਤਾਰਾਂ ਸਜਾਉਣੀਆਂ ਸਿਖਾਈਆਂ। ਬੱਚਿਆਂ ਦੇ ਦਸਤਾਰ ਮੁਕਾਬਲੇ ਵੀ ਕਰਵਾਏ ਗਏ।...
Advertisement
ਲਹਿਰਾਗਾਗਾ: ਇਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਕਾਜਲ ਪੱਤੀ ਪਿੰਡ ਭੁਟਾਲ ਕਲਾਂ ਵਿੱਚ 10 ਰੋਜ਼ਾ ਦਸਤਾਰ ਸਿਖਲਾਈ ਕੈਂਪ ਲਗਾਇਆ। ਕੈਂਪ ’ਚ ਭਾਈ ਬਲਵਿੰਦਰ ਸਿੰਘ ਗਾਗਾ ਨੇ ਬੱਚਿਆ ਨੂੰ ਦਸਤਾਰਾਂ ਸਜਾਉਣੀਆਂ ਸਿਖਾਈਆਂ। ਬੱਚਿਆਂ ਦੇ ਦਸਤਾਰ ਮੁਕਾਬਲੇ ਵੀ ਕਰਵਾਏ ਗਏ। ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਮੈਂਬਰ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਨੇ ਮੁਕਾਬਲਿਆਂ ਵਿੱਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਮੈਡਲ, ਸਰਟੀਫਿਕੇਟ, ਦਸਤਾਰਾਂ ਅਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ। ਢਾਡੀ ਜਥੇ ਦੇ ਭਾਈ ਤਰਸੇਮ ਸਿੰਘ ਖੇਤਲਾ ਨੇ ਵਾਰਾਂ ਸੁਣਾ ਕੇ ਸੰਗਤ ਨੂੰ ਸਿੱਖ ਇਤਿਹਾਸ ਨਾਲ ਜੋੜਨ ਦਾ ਯਤਨ ਕੀਤਾ ਇਸ ਮੌਕੇ ਗੁਰਜੀਤ ਸਿੰਘ, ਹਰਿੰਦਰ ਸਿੰਘ, ਪੱਪੂ ਸਿੰਘ ਸਾਬਕਾ ਸਰਪੰਚ, ਛੱਜੂ ਸਿੰਘ ਧਾਲੀਵਾਲ, ਸੇਵਾਮੁਕਤ ਡੀਐੱਸਪੀ ਗੁਰਤੇਜ ਸਿੰਘ ਭੁਟਾਲ ਆਦਿ ਮੌਜੂਦ ਸਨ। -ਪੱਤਰ ਪ੍ਰੇਰਕ
Advertisement
Advertisement
