ਐੱਸ ਐੱਸ ਐੱਮ ਸਕੂਲ ’ਚ ਦਸਤਾਰ ਮੁਕਾਬਲੇ
ਐੱਸ ਐੱਸ ਐੱਮ ਸਕੂਲ ਕੱਸੋਆਣਾ ਵਿੱਚ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਇਸ ਮੌਕੇ ਜਪੁਜੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਵਿਦਿਆਰਥੀਆਂ ਨੇ ਗੁਰੂ ਜੀ ਦੇ ਜੀਵਨ ਨਾਲ ਸਬੰਧਤ ਕਵੀਸ਼ਰੀ, ਸ਼ਬਦ ਅਤੇ ਧਾਰਮਿਕ ਗੀਤ ਗਾਏ। ਅਰਦਾਸ ਤੋਂ ਉਪਰੰਤ ਸਕੂਲ ਦੇ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਦੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਇਸ ਵਿੱਚ 60 ਵਿਦਿਆਰਥੀਆਂ ਨੇ ਹਿੱਸਾ ਲਿਆ। ਸੱਤਵੀਂ ਦਾ ਅਨਮੋਲਦੀਪ ਸਿੰਘ ਪਹਿਲੇ, ਸੱਤਵੀਂ ਦਾ ਸੁਖਬੀਰ ਸਿੰਘ ਦੂਜੇ ਤੇ ਅੱਠਵੀਂ ਦਾ ਦਿਲਾਵਰ ਸਿੰਘ ਤੀਜੇ ਸਥਾਨ ’ਤੇ ਰਹੇ। ਲੜਕੀਆਂ ਦੇ ਦੁਮਾਲਾ ਸਜਾਉਣ ਮੁਕਾਬਲੇ ਵਿੱਚ ਅੱਠਵੀਂ ਜਮਾਤ ਦੀ ਵਿਦਿਆਰਥਣ ਹਰਵੀਰ ਕੌਰ ਪਹਿਲੇ, ਛੇਵੀਂ ਦੀ ਵਿਦਿਆਰਥਣ ਤਰਨਵੀਰ ਕੌਰ ਦੂਜੇ ਤੇ ਛੇਵੀਂ ਦੀ ਗੁਰਲੀਨ ਕੌਰ ਤੀਜੇ ਸਥਾਨ ’ਤੇ ਰਹੀ। ਛੇਵੀਂ ਦੇ ਵਿਦਿਆਰਥੀ ਗੁਰਜੀਵਨ ਸਿੰਘ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਗੁਰਸ਼ਰਨਦੀਪ ਸਿੰਘ ਨੇ ਜੱਜ ਦੀ ਭੂਮਿਕਾ ਨਿਭਾਈ। ਜੇਤੂਆਂ ਨੂੰ ਸੰਸਥਾ ਦੇ ਮੁਖੀ ਕੰਵਲਜੀਤ ਸਿੰਘ, ਰਵਿੰਦਰ ਸਿੰਘ, ਸਿਮਰਨਜੀਤ ਕੌਰ, ਗੁਰਪ੍ਰੀਤ ਸਿੰਘ ਵੱਲੋਂ ਸਨਮਾਨਿਆ ਗਿਆ। ਮੰਚ ਸੰਚਾਲਕ ਦੀ ਭੂਮਿਕਾ 12ਵੀਂ ਦੀਆਂ ਵਿਦਿਆਰਥਣਾਂ ਲਵਲੀਸ਼ ਕੌਰ ਅਤੇ ਰਮਨਦੀਪ ਕੌਰ ਨੇ ਨਿਭਾਈ।
