ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਖ਼ੁਦਕੁਸ਼ੀ ਕੀਤੀ

ਪੱਤਰ ਪ੍ਰੇਰਕ ਸਮਾਲਸਰ, 14 ਜੁਲਾਈ ਪਿੰਡ ਠੱਠੀ ਭਾਈ ਦੇ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਕਿਸਾਨ ਹਰਜਿੰਦਰ ਸਿੰਘ (40) ਦੇ ਚਾਚਾ ਸਾਬਕਾ ਪੰਚ ਬਾਬਾ ਗੁਰਚਰਨ ਸਿੰਘ ਨੇ ਦੱਸਿਆ ਕਿ ਹਰਜਿੰਦਰ ਸਿੰਘ ਪੁੱਤਰ ਛਿੰਦਰ ਸਿੰਘ ਕਿੰਗਰਾ ਲੱਤਾਂ ਤੋਂ ਅਪਾਹਜ ਸੀ...
Advertisement

ਪੱਤਰ ਪ੍ਰੇਰਕ

ਸਮਾਲਸਰ, 14 ਜੁਲਾਈ

Advertisement

ਪਿੰਡ ਠੱਠੀ ਭਾਈ ਦੇ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਕਿਸਾਨ ਹਰਜਿੰਦਰ ਸਿੰਘ (40) ਦੇ ਚਾਚਾ ਸਾਬਕਾ ਪੰਚ ਬਾਬਾ ਗੁਰਚਰਨ ਸਿੰਘ ਨੇ ਦੱਸਿਆ ਕਿ ਹਰਜਿੰਦਰ ਸਿੰਘ ਪੁੱਤਰ ਛਿੰਦਰ ਸਿੰਘ ਕਿੰਗਰਾ ਲੱਤਾਂ ਤੋਂ ਅਪਾਹਜ ਸੀ ਅਤੇ ਢਾਈ ਏਕੜ ਦੀ ਖੇਤੀ ਕਰ ਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਸੀ। ਮ੍ਰਿਤਕ ਦੀ ਪਤਨੀ ਮਨਜੀਤ ਕੌਰ ਅਤੇ ਪੁੱਤਰ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਹਰਜਿੰਦਰ ਸਿੰਘ ਨੇ ਬੈਂਕ ਤੋਂ ਲਏ ਕਰਜ਼ੇ ਦੀ ਵੱਡੀ ਰਕਮ ਕਾਰਨ ਅਕਸਰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਇਸ ਕਾਰਨ ਉਸ ਨੇ 12 ਜੁਲਾਈ ਨੂੰ ਸਵੇਰੇ ਬਿਜਲੀ ਦੇ ਖੰਭੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਸਿਰ ਪ੍ਰਾਈਵੇਟ ਬੈਂਕ ਦਾ ਕਰੀਬ ਸਾਢੇ ਅੱਠ ਲੱਖ ਰੁਪਏ ਦਾ ਕਰਜ਼ਾ ਸੀ। ਇਸ ਸਬੰਧੀ ਥਾਣਾ ਸਮਾਲਸਰ ਮੁਨਸ਼ੀ ਨੇ ਦੱਸਿਆ ਕਿ ਇਸ ਸਬੰਧੀ ਕੋਈ ਸ਼ਿਕਾਇਤ ਉਨ੍ਹਾਂ ਤੱਕ ਨਹੀਂ ਆਈ।

Advertisement
Tags :
ਕਰਜ਼ੇਕਿਸਾਨਕੀਤੀ:ਖ਼ੁਦਕੁਸ਼ੀ:ਪ੍ਰੇਸ਼ਾਨ