ਟਰਾਈਡੈਂਟ ਹਿਊਮੈਨਿਟੀ ਫਾਊਂਡੇਸ਼ਨ ਵੱਲੋਂ ਸਰਕਾਰੀ ਸਕੂਲ ਦਾ ਨਵੀਨੀਕਰਨ
ਟਰਾਈਡੈਂਟ ਹਿਊਮੈਨਿਟੀ ਫਾਊਂਡੇਸ਼ਨ ਦੁਆਰਾ ਸਰਕਾਰੀ ਪ੍ਰਾਇਮਰੀ ਸਕੂਲ ਭੈਣੀ ਜੱਸਾ ’ਚ 12 ਲੱਖ ਰੁਪਏ ਦੀ ਲਾਗਤ ਨਾਲ ਸਕੂਲ ਦੇ ਕਮਰਿਆਂ ਦਾ ਨਵੀਨੀਕਰਨ ਹੋਣ ਉਪਰੰਤ ਡਿਪਟੀ ਕਮਿਸ਼ਨਰ ਟੀ.ਬੈਨਿਥ ਵੱਲੋਂ ਉਦਘਾਟਨ ਕੀਤਾ ਗਿਆ। ਡੀਸੀ ਨੇ ਕਿਹਾ ਕਿ ਟਰਾਈਡੈਂਟ ਹਿਊਮੈਨਿਟੀ ਫਾਊਂਡੇਸ਼ਨ, ਸ਼ਹਿਰਾਂ ਦੀ ਤਰੱਕੀ ਅਤੇ ਸਮਾਜ ਭਲਾਈ ਦੇ ਕਾਰਜਾਂ ਦੇ ਨਾਲ ਨਾਲ ਪਿੰਡਾਂ ਵਿੱਚ ਵੀ ਸਿੱਖਿਆ ਪੱਧਰ ਹੀ ਸਕੂਲਾਂ ਦੇ ਨਵੀਨੀਕਰਨ ਅਤੇ ਸਿੱਖਿਆ ਕ੍ਰਾਂਤੀ ਲਿਆਉਣ ਵਿੱਚ ਵੱਡਾ ਯੋਗਦਾਨ ਪਾ ਰਹੀ ਹੈ। ਇਨ੍ਹਾਂ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਤਹਿਤ 20 ਹਜ਼ਾਰ ਬੂਟਾ ਲਾਉਣ ਦਾ ਜੋ ਟੀਚਾ ਮਿਥਿਆ ਗਿਆ ਹੈ ਉਹ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ ਇਸ ਸਕੂਲ ਦੀ ਇਮਾਰਤ ਦਾ ਨਵੀਨੀਕਰਨ ਵੀ ਟਰਾਈਡੈਂਟ ਦੇ ਸਹਿਯੋਗ ਨਾਲ ਕਮਰਿਆਂ ਦੇ ਫਰਸ਼, ਰੰਗ ਰੋਗਨ, ਮਿਡ ਡੇ ਮੀਲ ਦਾ ਸ਼ੈੱਡ, ਇੰਟਰਲੋਕ ਟਾਈਲਾਂ ਦਾ ਕੰਮ ਮੁਕੰਮਲ ਹੋਣ ਉਪਰੰਤ ਸਕੂਲ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਮੌਕੇ ਸਮੂਹ ਨਗਰ ਪੰਚਾਇਤ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਸਟਾਫ ਭੈਣੀ ਜੱਸਾ ਦੇ ਹੈੱਡ ਟੀਚਰ ਗੁਰਮੇਲ ਸਿੰਘ ਇੰਚਾਰਜ ਹਾਕਮ ਸਿੰਘ ਬੀਪੀਈਓ ਗੁਰਦੀਪ ਸਿੰਘ , ਡੀਈਓ ਸਿਮਰਜੀਤ ਸਿੰਘ ਸਿੱਧੂ ਸਰਪੰਚ ਸੁਖਵਿੰਦਰ ਕੌਰ ਮੈਂਬਰ ਮਨਜਿੰਦਰ ਸਿੰਘ, ਰਾਮ ਸਿੰਘ ਨੈਬ ਸਿੰਘ ਸੰਦੀਪ ਸਿੰਘ ਕੇਵਲ ਸਿੰਘ, ਜਗਰਾਜ ਸਿੰਘ, ਦਰਸ਼ਨ ਸਿੰਘ, ਸੁਖਚੈਨ ਸਿੰਘ ਜੀਤਾ ਸਿੰਘ, ਕਾਕਾ ਸਿੰਘ, ਮਨਜੀਤ ਸ਼ਰਮਾ ਸਾਬਕਾ ਸਰਪੰਚ ਵੇਦ ਪ੍ਰਕਾਸ਼ ਅਤੇ ਆਪ ਦੇ ਪ੍ਰਧਾਨ ਰੁਪਿੰਦਰ ਸਿੰਘ ਟਰਾਈਡੈਂਟ ਵੱਲੋਂ ਰੁਪਿੰਦਰ ਗੁਪਤਾ, ਸੀਐੱਸਆਰ ਟੀਮ ਮੈਂਬਰ ਰੁਪਿੰਦਰ ਕੌਰ, ਦੀਪਕ ਗਰਗ, ਮਹਿਕਦੀਪ ਸਿੰਘ, ਤਰਸੇਮ ਸਿੰਘ ਅਤੇ ਐੱਮਸੀ ਜਗਰਾਜ ਸਿੰਘ ਪੰਡੋਰੀ ਸਮੇਤ ਪਿੰਡ ਭੈਣੀ ਜੱਸਾ ਦੇ ਨਿਵਾਸੀ ਹਾਜ਼ਰ ਸਨ।