ਟਰਾਈਡੈਂਟ ਗਰੁੱਪ ਵੱਲੋਂ ਮੈਡੀਕਲ ਕੈਂਪ ਭਲਕ ਤੋਂ
ਟਰਾਈਡੈਂਟ ਗਰੁੱਪ ਦੇ ਸੰਸਥਾਪਕ ਅਤੇ ਮੈਂਬਰ ਰਾਜ ਸਭਾ ਪਦਮਸ੍ਰੀ ਰਾਜਿੰਦਰ ਗੁਪਤਾ ਅਤੇ ਸੀ ਐੱਸ ਆਰ ਹੈੱਡ ਮੈਡਮ ਮਧੂ ਗੁਪਤਾ ਦੀ ਦੂਰ-ਅੰਦੇਸ਼ੀ ਸੋਚ ਤੇ ਸਿਹਤਮੰਦ ਸਮਾਜ ਵੱਲ ਵੱਡੀ ਕੋਸ਼ਿਸ਼ ਸਦਕਾ ਟਰਾਈਡੈਂਟ ਗਰੁੱਪ ਵੱਲੋਂ ਫਰੀ ਮੈਗਾ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ, ਜੋ 29 ਅਕਤੂਬਰ ਤੋਂ ਸ਼ੁਰੂ ਹੋ ਕੇ 5 ਦਸੰਬਰ ਤੱਕ ਚੱਲੇਗਾ। ਟਰਾਈਡੈਂਟ ਦੇ ਐਡਮਿਨ ਹੈੱਡ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਕਲਚਰਲ ਸੈਂਟਰ ਟਰਾਈਡੈਂਟ ਕੰਪਲੈਕਸ ਦੇ ਸਾਹਮਣੇ ਰਾਏਕੋਟ ਰੋਡ ਵਿਖੇ ਲੱਗਣ ਜਾ ਰਹੇ ਇਸ ਕੈਂਪ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਹ ਕੈਂਪ 29, 30 ਤੇ 31 ਅਕਤੂਬਰ, 6,7 ਤੇ 8 ਨਵੰਬਰ, 12,13 ਤੇ 14 ਨਵੰਬਰ, 19,20 ਤੇ 21 ਨਵੰਬਰ, 26,27 ਤੇ 28 ਨਵੰਬਰ ਅਤੇ 3,4 ਤੇ 5 ਦਸੰਬਰ ਨੂੰ ਲੱਗੇਗਾ। ਰਜਿਸਟਰੇਸ਼ਨ ਸਵੇਰੇ 8 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਕੀਤੀ ਜਾਵੇਗੀ। ਸੀ ਐੱਮ ਸੀ ਹਸਪਤਾਲ ਦੀ ਟੀਮ ਕਲਚਰਲ ਸੈਂਟਰ ਵਿਖੇ ਪੁੱਜੀ ਤੇ ਤਿਆਰੀਆਂ ਦਾ ਜਾਇਜ਼ਾ ਲਿਆ। ਟੀਮ ’ਚ ਸੀ ਐੱਮ ਸੀ ਹਸਪਤਾਲ ਲੁਧਿਆਣਾ ਦੇ ਡਾਇਰੈਕਟਰ ਡਾ. ਵਿਲੀਅਮ ਭੱਟੀ, ਮੈਡੀਕਲ ਸੁਪਰੀਟੈਨਡੈਂਟ ਡਾ. ਐਲਨ ਜੋਜ਼ਫ਼, ਨਰਸਿੰਗ ਸੁਪਰੀਟੈਨਡੈਂਟ ਡਾ. ਸੰਗੀਤਾ ਨੀਕੋਲਸ, ਐਡਮਿਨਿਸਟਰੇਟਰ ਮਿਸ ਮੇਘਲਾ ਰਾਮਾਸਵਾਮੀ ਆਦਿ ਮੈਂਬਰ ਸ਼ਾਮਲ ਸਨ।
