ਟੈਕਸਟਾਈਲ ਪੇਪਰ ਕੈਮੀਕਲ ਅਤੇ ਐਨਰਜੀ ਖੇਤਰ ’ਚ ਚਮਕਿਆ ਟਰਾਈਡੈਂਟ ਗਰੁੱਪ
ਆਈਬੀਡੀਏ-2025 ਦੇ ਸਮਾਗਮ ’ਚ ਟਰਾਈਡੈਂਟ ਗਰੁੱਪ ਨੂੰ ਸਾਲ 2025 ਦਾ ‘ਬੈਸਟ ਇਨ ਹਾਊਸ ਸਟੂਡੀਓ’ ਅਤੇ ‘ਗ੍ਰੇਟੈਸਟ ਆਫ਼ ਆਲ ਟਾਈਮ ਡਿਜ਼ਾਈਨ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਟਰਾਈਡੈਂਟ ਨੂੰ ਇਹ ਐਵਾਰਡ ਟੈਕਸਟਾਈਲ ਪੇਪਰ ਕੈਮੀਕਲ ਅਤੇ ਐਨਰਜੀ ਖੇਤਰ ’ਚ ਮਾਰੀਆਂ ਮੱਲ੍ਹਾਂ ਲਈ ਦਿੱਤਾ ਗਿਆ। ਇਹ ਖ਼ਾਸ ਸਨਮਾਨ ਉਨ੍ਹਾਂ ਜੇਤੂਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਕਈ ਵਾਰ ਬੈਸਟ ਡਿਜ਼ਾਈਨ ਸਟੂਡੀਓ ਦਾ ਖ਼ਿਤਾਬ ਹਾਸਲ ਕੀਤਾ ਹੋਵੇ। ਟਰਾਈਡੈਂਟ ਨੇ ਇਹ ਉਪਲਬਧੀ 2021, 2022, 2023 ਅਤੇ ਹੁਣ 2025 ਵਿੱਚ ਦੋਵੇਂ ਐਵਾਰਡ ਜਿੱਤ ਕੇ ਪ੍ਰਾਪਤ ਕੀਤੀ, ਜਿਸ ਨਾਲ ਇਸ ਦੀ ਡਿਜ਼ਾਈਨ ਵਿੱਚ ਲੰਬੇ ਸਮੇਂ ਦੀ ਪ੍ਰਭਾਵਸ਼ਾਲੀ ਹਿੱਸੇਦਾਰੀ ਅਤੇ ਲੀਡਰਸ਼ਿਪ ਸਾਬਤ ਹੋਈ। ਇਹ ਐਵਾਰਡ ਡਿਜ਼ਾਈਨ ਇੰਡੀਆ ਸ਼ੋਅ ਦੇ 10ਵੇਂ ਸੰਮੇਲਨ ’ਚ ਦਿੱਤੇ ਗਏ। ਜੋ ਦੇਸ਼ ਦੇ ਸਭ ਤੋਂ ਪ੍ਰਭਾਵਸ਼ਾਲੀ ਡਿਜ਼ਾਈਨ ਮਾਹਿਰਾਂ ਨੂੰ ਇਕੱਠਾ ਕਰਕੇ ਕੀਤਾ ਜਾਂਦਾ ਹੈ। ਟਰਾਈਡੈਂਟ ਦਾ ਇਨ-ਹਾਊਸ ਡਿਜ਼ਾਈਨ ਸਟੂਡਿਓ 50 ਤੋਂ ਵੱਧ ਡਿਜ਼ਾਈਨਰਾਂ ਦੀ ਟੀਮ ’ਤੇ ਆਧਾਰਿਤ ਹੈ, ਜੋ ਨੈਸ਼ਨਲ ਇੰਸਟੀਚਿਊਟ ਆਫ ਡਿਜ਼ਾਈਨ ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ ਅਤੇ ਹੋਰ ਪ੍ਰਮੁੱਖ ਭਾਰਤੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਸਬੰਧਤ ਹਨ। ਇਹ ਟੀਮ ਸਸਟੇਨੀਬਿਲਿਟੀ, ਕਹਾਣੀ ਕਹਿਣ ਦੀ ਕਲਾ ਅਤੇ ਗਲੋਬਲ ਟਰੈਂਡ ਰਿਸਰਚ ਨੂੰ ਜੋੜ ਕੇ ਉਹ ਉਤਪਾਦ ਤਿਆਰ ਕਰਦੀ ਹੈ। ਟਰਾਈਡੈਂਟ ਗਰੁੱਪ, ਜੋ ਕਿ ਟੈਰੀ ਟਾਬਲ ‘ਚ ਦੁਨੀਆ ਦਾ ਸਭ ਤੋਂ ਵੱਡਾ ਨਿਰਮਾਤਾ ਹੈ, ਨੇ ਟੈਕਸਟਾਈਲ, ਪੇਪਰ, ਕੈਮਿਕਲ ਅਤੇ ਐਨਰਜੀ ਖੇਤਰਾਂ ਵਿੱਚ ਉਦਯੋਗਕ ਮਾਪਦੰਡ ਸਥਾਪਿਤ ਕੀਤੇ ਹਨ।