ਟਰਾਈਡੈਂਟ ਵੱਲੋਂ ਮੈਡੀਕਲ ਕੈਂਪ
ਟਰਾਈਡੈਂਟ ਗਰੁੱਪ ਵੱਲੋਂ ਲਾਏ ਮੈਗਾ ਮੈਡੀਕਲ ਕੈਂਪ ਦੇ 5ਵੇਂ ਪੜਾਅ ’ਚ ਵੱਡੀ ਗਿਣਤੀ ਮਰੀਜ਼ ਪੁੱਜੇ। ਇਸ ਕੈਂਪ ’ਚ ਅੱਖਾਂ, ਦੰਦ, ਚਮੜੀ, ਨੱਕ, ਕੰਨ ਅਤੇ ਮਹਿਲਾ ਰੋਗਾਂ ਦੇ ਮਾਹਿਰ 16 ਤੋਂ ਵੱਧ ਡਾਕਟਰ ਸੇਵਾਵਾਂ ਦੇ ਰਹੇ ਹਨ। ਮਰੀਜ਼ਾਂ ਲਈ ਅੱਖਾਂ ਦੇ...
Advertisement
ਟਰਾਈਡੈਂਟ ਗਰੁੱਪ ਵੱਲੋਂ ਲਾਏ ਮੈਗਾ ਮੈਡੀਕਲ ਕੈਂਪ ਦੇ 5ਵੇਂ ਪੜਾਅ ’ਚ ਵੱਡੀ ਗਿਣਤੀ ਮਰੀਜ਼ ਪੁੱਜੇ। ਇਸ ਕੈਂਪ ’ਚ ਅੱਖਾਂ, ਦੰਦ, ਚਮੜੀ, ਨੱਕ, ਕੰਨ ਅਤੇ ਮਹਿਲਾ ਰੋਗਾਂ ਦੇ ਮਾਹਿਰ 16 ਤੋਂ ਵੱਧ ਡਾਕਟਰ ਸੇਵਾਵਾਂ ਦੇ ਰਹੇ ਹਨ। ਮਰੀਜ਼ਾਂ ਲਈ ਅੱਖਾਂ ਦੇ ਅਪਰੇਸ਼ਨ, ਦੰਦਾਂ ਦਾ ਇਲਾਜ, ਈ ਸੀ ਜੀ ਅਤੇ ਐਕਸ-ਰੇ ਆਦਿ ਮੁਫ਼ਤ ਕੀਤੇ ਜਾ ਰਹੇ ਹਨ। ਕੈਂਪ ’ਚ ਪਿੰਡ ਪੱਤੀ ਸੇਖਵਾਂ ਤੋਂ ਪੁੱਜੀਆਂ ਪਰਮਜੀਤ ਕੌਰ ਅਤੇ ਮਲਕੀਤ ਕੌਰ ਪਿੰਡ ਜੋਧਪੁਰ ਤੋਂ ਪੁੱਜੇ 82 ਸਾਲਾ ਸੁਖਦੇਵ ਸਿੰਘ, ਸੰਘੇੜਾ ਤੋਂ ਪੁੱਜੇ ਗੁਰਮੇਲ ਸਿੰਘ ਆਦਿ ਨੇ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਤੇ ਸੰਸਦ ਮੈਂਬਰ ਰਜਿੰਦਰ ਗੁਪਤਾ, ਸੀ ਐੱਸ ਆਰ ਹੈੱਡ ਮਧੂ ਗੁਪਤਾ ਤੇ ਸੀ ਐਕਸ ਓ ਅਭਿਸ਼ੇਕ ਗੁਪਤਾ ਦਾ ਧੰਨਵਾਦ ਕੀਤਾ। ਗਰੁੱਪ ਦੇ ਐਡਮਿਨ ਹੈੱਡ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਕੈਂਪ ਇੰਚਾਰਜ ਪਵਨ ਸਿੰਗਲਾ, ਚਰਨਜੀਤ ਸਿੰਘ, ਜਗਰਾਜ ਪੰਡੋਰੀ, ਰੁਪਿੰਦਰ ਕੌਰ ਤੇ ਗੁਰਵਿੰਦਰ ਕੌਰ ਟੀਮ ਸਣੇ ਮਰੀਜ਼ਾਂ ਦੀ ਮਦਦ ਕਰ ਰਹੇ ਹਨ।
Advertisement
Advertisement
