ਨੇਤਰਦਾਨੀ ਮਾਤਾ ਰੇਸ਼ਮਾ ਦੇਵੀ ਨੂੰ ਸ਼ਰਧਾਂਜ਼ਲੀਆਂ
ਵੱਡੀ ਗਿਣਤੀ ਸ਼ਖਸ਼ੀਅਤਾਂ ਨੇ ਦਿੱਤੀ ਸ਼ਰਧਾਂਜ਼ਲੀ, ਪਰਿਵਾਰ ਦਾ ਸਨਮਾਨ
Advertisement
ਨੇਤਰਦਾਨੀ ਮਾਤਾ ਰੇਸ਼ਮਾ ਦੇਵੀ (ਪਤਨੀ ਮਰਹੂਮ ਪ੍ਰਸ਼ੋਤਮ ਲਾਲ ਬਾਂਸਲ) ਨਮਿਤ ਅੱਜ ਇੱਥੇ ਸ਼ਾਂਤੀ ਹਾਲ ਵਿੱਚ ਪਾਠ ਦੇ ਭੋਗ ਪਾਏ ਗਏ ਤੇ ਵੱਡੀ ਗਿਣਤੀ ਸ਼ਖਸ਼ੀਅਤਾਂ ਨੇ ਉਨ੍ਹਾਂ ਨੂੰ ਸ਼ਰਧਾਂਜ਼ਲੀ ਭੇਟ ਕੀਤੀ। ਇਸ ਮੌਕੇ ਨੇਤਰਦਾਨ ਸੰਮਤੀ ਦੇ ਵਾਲੰਟੀਅਰਾਂ ਰਜਿੰਦਰ ਇੰਸਾਂ, ਰਵੀ ਇੰਸਾਂ, ਰਜੇਸ਼ ਲਡਵਾਲ, ਬਿੰਦਰ ਇੰਸਾਂ, ਬਿਕਰਮ ਇੰਸਾਂ ਅਤੇ ਨਛੱਤਰ ਸਿੰਘ ਨੇ ਬਾਂਸਲ ਪਰਿਵਾਰ ਨੂੰ ਸਨਮਾਨਿਤ ਕੀਤਾ। ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਬਾਂਸਲ ਪਰਿਵਾਰ ਦੇ ਜੋਨੀ ਬਾਂਸਲ, ਟੋਨੀ ਬਾਂਸਲ ਅਤੇ ਵਿਨੋਦ ਬਿੰਟਾਂ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਜਲੰਧਰ ਉੱਤਰੀ ਦੇ ਵਿਧਾਇਕ ਜ਼ੋਰਾਵਰ ਹੈਨਰੀ, ਵਿਧਾਇਕ ਜਗਸੀਰ ਸਿੰਘ, ਸਾਬਕਾ ਵਿਧਾਇਕ ਪ੍ਰੀਤਮ ਕੋਟਭਾਈ, ਭਾਜਪਾ ਦੇ ਸੂਬਾ ਜਨਰਲ ਸਕੱਤਰ ਦਿਆਲ ਸਿੰਘ ਸੋਢੀ, ਸਰੂਪ ਚੰਦ ਸਿੰਗਲਾ, ਅਕਾਲੀ ਦਲ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮੋਹਿਤ ਗੁਪਤਾ, ਜ਼ਿਲ੍ਹਾ ਪ੍ਰਧਾਨ ਜਗਸੀਰ ਕਲਿਆਣ, ਬਠਿੰਡਾ ਦੇ ਮੇਅਰ ਪਦਮਜੀਤ ਮਹਿਤਾ, ਇੰਦਰਜੀਤ ਬਰਾੜ ਤੇ ਗਾਇਕ ਹਰਸਿਮਰਨ ਸਿੰਘ ਆਦਿ ਨੇ ਹਾਜ਼ਰੀ ਲਵਾਈ। ਬਾਂਸਲ ਪਰਿਵਾਰ ਵੱਲੋਂ ਜੌਨੀ ਬਾਂਸਲ, ਟੋਨੀ ਬਾਂਸਲ ਤੇ ਵਿਨੋਦ ਬਿੰਟਾਂ ਨੇ ਨੇਤਰਦਾਨ ਸਮਿਤੀ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ।
Advertisement
Advertisement