ਪਹਿਲਗਾਮ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ
ਭਗਤਾ ਭਾਈ: ਸੰਤ ਮਹੇਸ਼ ਮੁਨੀ ਜੀ ਗਰਲਜ਼ ਕਾਲਜ ਤੇ ਸਕੂਲ ਭਗਤਾ ਭਾਈ ਵਿਖੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਮੋਮਬੱਤੀਆਂ ਜਗਾ ਕੇ ਬੀਤੇ ਦਿਨੀਂ ਪਹਿਲਗਾਮ ਵਿੱਚ ਅਤਿਵਾਦੀਆਂ ਵੱਲੋਂ ਮਾਰੇ ਗਏ ਬੇਕਸੂਰ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਐਜੂਕੇਸ਼ਨ ਸੁਸਾਇਟੀ ਭਗਤਾ...
Advertisement
ਭਗਤਾ ਭਾਈ: ਸੰਤ ਮਹੇਸ਼ ਮੁਨੀ ਜੀ ਗਰਲਜ਼ ਕਾਲਜ ਤੇ ਸਕੂਲ ਭਗਤਾ ਭਾਈ ਵਿਖੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਮੋਮਬੱਤੀਆਂ ਜਗਾ ਕੇ ਬੀਤੇ ਦਿਨੀਂ ਪਹਿਲਗਾਮ ਵਿੱਚ ਅਤਿਵਾਦੀਆਂ ਵੱਲੋਂ ਮਾਰੇ ਗਏ ਬੇਕਸੂਰ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਐਜੂਕੇਸ਼ਨ ਸੁਸਾਇਟੀ ਭਗਤਾ ਦੇ ਚੇਅਰਮੈਨ ਕੇਸ਼ਵ ਕੁਮਾਰ ਗਰਗ, ਕਾਲਜ ਦੇ ਕੰਟਰੋਲਰ ਇੰਦਰਪਾਲ ਕੌਰ ਦਿਉਲ ਤੇ ਕਮੇਟੀ ਮੈਂਬਰਾਂ ਨੇ ਇਸ ਹਮਲੇ ਦਾ ਸ਼ਿਕਾਰ ਹੋਏ ਲੋਕਾਂ ਦੀ ਆਤਮਾ ਦੀ ਸ਼ਾਂਤੀ ਲਈ ਦੁਆ ਕੀਤੀ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਫ਼ੜ ਕੇ ਸਖਤ ਕਰਵਾਈ ਕੀਤੀ ਜਾਵੇ।-ਪੱਤਰ ਪ੍ਰੇਰਕ
Advertisement
Advertisement
