ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਾਮਰੇਡ ਮੇਘਾ ਸਿੰਘ ਤਖਾਣਵੱਧ ਨੂੰ ਸ਼ਰਧਾਂਜਲੀ

ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਤਖਾਣਵੱਧ ’ਚ ਯੂਨੀਅਨ ਦੇ ਮੋਗਾ ਦੇ ਸਾਬਕਾ ਪ੍ਰਧਾਨ ਕਾਮਰੇਡ ਮੇਘਾ ਸਿੰਘ ਦੀ ਬਰਸੀ ਮਨਾਈ ਗਈ। ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਮੰਗਾ ਸਿੰਘ ਵੈਰੋਕੇ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਨੌਜਵਾਨ ਭਾਰਤ...
ਸਮਾਗਮ ਨੂੰ ਸੰਬੋਧਨ ਕਰਦੇ ਹੋਏ ਨਿਰਭੈ ਸਿੰਘ ਢੁੱਡੀਕੇ।
Advertisement

ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਤਖਾਣਵੱਧ ’ਚ ਯੂਨੀਅਨ ਦੇ ਮੋਗਾ ਦੇ ਸਾਬਕਾ ਪ੍ਰਧਾਨ ਕਾਮਰੇਡ ਮੇਘਾ ਸਿੰਘ ਦੀ ਬਰਸੀ ਮਨਾਈ ਗਈ। ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਮੰਗਾ ਸਿੰਘ ਵੈਰੋਕੇ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਕਰਮਜੀਤ ਮਾਣੂੰਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਮਰੇਡ ਮੇਘਾ ਸਿੰਘ ਤਖਾਣਵੱਧ ਨੇ ਸਾਰੀ ਉਮਰ ਮਜ਼ਦੂਰ ਜਮਾਤ ਦੇ ਲੇਖੇ ਲਾਈ ਹੈ। ਅਖ਼ੀਰ ’ਤੇ ਬੂਟਾ ਸਿੰਘ ਨਵਾਂ ਪਿੰਡ ਤਖਾਣਵੱਧ ਨੇ ਧੰਨਵਾਦ ਕੀਤਾ। ਇਸ ਮੌਕੇ ਵਿਦਿਆਰਥੀ ਆਗੂ ਹਰਪ੍ਰੀਤ ਢੁੱਡੀਕੇ, ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬੁੱਘੀਪੁਰਾ, ਪਿੰਡ ਇਕਾਈ ਦੇ ਪ੍ਰਧਾਨ ਦੇ ਪ੍ਰਧਾਨ ਅਮਰਜੀਤ ਸਿੰਘ, ਚਮਕੌਰ ਸਿੰਘ ਬਿੱਲੂ, ਨਛੱਤਰ ਸਿੰਘ ਤਖਾਣਵੱਧ, ਬਿੰਦਰ ਸਿੰਘ ਤਖਾਣਵੱਧ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬੂਟਾ ਸਿੰਘ ਅਤੇ ਬਿੰਦਰ ਸਿੰਘ ਨਵਾ ਪਿੰਡ ਤਖਾਣਵੱਧ, ਕਾਮਰੇਡ ਮੇਘਾ ਸਿੰਘ ਦੇ ਬੇਟੇ ਜਸਪਾਲ ਸਿੰਘ ਪਾਲਾ, ਨਿਰਭੈ ਸਿੰਘ, ਸੁਖਮੰਦਰ ਸਿੰਘ ਤਖਾਣਵੱਧ ਹਾਜ਼ਰ ਸਨ। -ਪੱਤਰ ਪ੍ਰੇਰਕ

 

Advertisement

Advertisement