ਸਿਖਲਾਈ ਸੰਸਥਾ ਵੱਲੋਂ ਐਕਸ਼ਨ ਰਿਸਰਚ ਵਰਕਸ਼ਾਪ ਕਰਵਾਈ
ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਵੱਲੋਂ ਐੱਸ ਡੀ ਕਾਲਜ ਆਫ਼ ਐਜੂਕੇਸ਼ਨ ਦੇ ਸਹਿਯੋਗ ਨਾਲ ਇੱਕ ਰੋਜ਼ਾ ਐਕਸ਼ਨ ਰਿਸਰਚ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਡਾਇਟ ਪ੍ਰਿੰਸੀਪਲ ਡਾ. ਮੁਨੀਸ਼ ਮੋਹਨ ਸ਼ਰਮਾ, ਕਾਲਜ ਪ੍ਰਿੰਸੀਪਲ ਡਾ. ਤਪਨ ਕੁਮਾਰ ਸਾਹੂ, ਐੱਸ ਡੀ ਕਾਲਜ ਫਾਰਮੇਸੀ, ਪ੍ਰਿੰਸੀਪਲ ਡਾਕਟਰ ਵਿਜੈ ਬਾਂਸਲ ਅਤੇ ਮੁੱਖ ਅਧਿਆਪਕ ਕੁਲਦੀਪ ਸਿੰਘ ਛਾਪਾ ਮੁੱਖ ਮਹਿਮਾਨ ਵਜੋਂ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਡਾਇਟ ਪ੍ਰਿੰਸੀਪਲ ਡਾ. ਮੁਨੀਸ਼ ਮੋਹਨ ਸ਼ਰਮਾ ਨੇ ਐਕਸ਼ਨ ਰਿਸਰਚ ਵਰਕਸ਼ਾਪ ਦੇ ਉਦੇਸ਼ ਅਤੇ ਮਕਸਦ ਬਾਰੇ ਦੱਸਦਿਆਂ ਇਸ ਨੂੰ ਸਕੂਲ ਵਿੱਚ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਉੱਤੇ ਲਾਗੂ ਕਰਨ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਡਾ. ਤਪਨ ਕੁਮਾਰ ਸਾਹੂ ਨੇ ਵਰਕਸ਼ਾਪ ਦੇ ਵਿਸ਼ੇ ਨੂੰ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਸੰਦਰਭ ਵਿੱਚ ਪੇਸ਼ ਕੀਤਾ। ਉਨ੍ਹਾਂ ਨੇ ਅਧਿਆਪਕਾਂ ਲਈ ਰਿਸਰਚ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਪ੍ਰਿੰਸੀਪਲ ਡਾ. ਵਿਜੇ ਬਾਂਸਲ ਨੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦੇ ਮੈਡੀਕਲ ਤੇ ਨਿਊਰੋਜੀਕਲ ਪੱਖਾਂ ਬਾਰੇ ਰੌਸ਼ਨੀ ਪਾਈ। ਵਰਕਸ਼ਾਪ ਦੇ ਪਹਿਲੇ ਸੈਸ਼ਨ ਵਿੱਚ ਰਿਸੋਰਸ ਪਰਸਨ ਡਾ. ਸੀਮਾ ਸ਼ਰਮਾ ਵੱਲੋਂ ਐਕਸਨ ਰਿਸਰਚ ਦੇ ਮੂਲ ਭਾਗ ਦੀ ਵਿਆਖਿਆ ਕੀਤੀ ਗਈ। ਦੂਜੇ ਸੈਸ਼ਨ ਵਿੱਚ ਡਾ. ਜਸਲੀਨ ਕੌਰ ਨੇ ਅਸਲ ਕਲਾਸ ਰੂਮ ਸਮੱਸਿਆਵਾਂ ਦੀਆਂ ਉਦਾਹਰਨਾਂ ਰਾਹੀਂ ਐਕਸ਼ਨ ਰਿਸਰਚ ਦੀ ਵਿਹਾਰਿਕ ਸਮਝ ਦਿੱਤੀ। ਅੰਤ ਵਿੱਚ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋਫੈਸਰ ਡਾ. ਬਰਿੰਦਰ ਕੌਰ ਅਤੇ ਡਾਇਟ ਵੱਲੋਂ ਡੀਆਰਸੀ ਕਮਲਦੀਪ ਨੇ ਮੁੱਖ ਮਹਿਮਾਨਾਂ, ਕਾਲਜ ਪ੍ਰੋਫੈਸਰਾਂ, ਅਧਿਆਪਕਾਂ ਅਤੇ ਪ੍ਰੀ-ਸਰਵਿਸ ਅਧਿਆਪਕਾਂ ਦਾ ਵਰਕਸ਼ਾਪ ਵਿੱਚ ਭਾਗ ਲੈਣ ਲਈ ਧੰਨਵਾਦ ਕੀਤਾ। ਡਾ. ਨਵਨੀਤ ਕੌਰ ਵੱਲੋਂ ਸਟੇਜ ਸੰਚਾਲਕ ਦੀ ਭੂਮਿਕਾ ਨਿਭਾਈ ਗਈ। ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ, ਸਟੇਸ਼ਨਰੀ ਅਤੇ ਰਿਫਰੈਸ਼ਮੈਂਟ ਦਿੱਤੀ ਗਈ।