ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਰਨਾਲਾ ਜ਼ਿਮਨੀ ਚੋਣ ਲਈ ਟਕਸਾਲੀ ਕਾਂਗਰਸੀ ਆਗੂ ਪੱਬਾਂ-ਭਾਰ

ਰਾਜਿੰਦਰ ਵਰਮਾ ਭਦੌੜ, 25 ਅਕਤੂਬਰ ਹਲਕਾ ਬਰਨਾਲਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਭਦੌੜ ਤੇ ਹੋਰ ਪਿੰਡਾਂ ਦੇ ਟਕਸਾਲੀ ਕਾਂਗਰਸੀ ਵਰਕਰਾਂ ਦੇ ਹੌਸਲੇ ਬੁਲੰਦ ਹਨ। ਇਹ ਵਰਕਰ ਕਿਸੇ ਸਮੇਂ ਹਲਕਾ ਬਰਨਾਲਾ ਦੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੇ ਨਜ਼ਦੀਕੀ ਸਨ।...
ਬਰਨਾਲਾ ਵਿੱਚ ਪ੍ਰਚਾਰ ਕਰਦੇ ਹੋਏ ਟਕਸਾਲੀ ਕਾਂਗਰਸੀ ਵਰਕਰ।
Advertisement

ਰਾਜਿੰਦਰ ਵਰਮਾ

ਭਦੌੜ, 25 ਅਕਤੂਬਰ

Advertisement

ਹਲਕਾ ਬਰਨਾਲਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਭਦੌੜ ਤੇ ਹੋਰ ਪਿੰਡਾਂ ਦੇ ਟਕਸਾਲੀ ਕਾਂਗਰਸੀ ਵਰਕਰਾਂ ਦੇ ਹੌਸਲੇ ਬੁਲੰਦ ਹਨ। ਇਹ ਵਰਕਰ ਕਿਸੇ ਸਮੇਂ ਹਲਕਾ ਬਰਨਾਲਾ ਦੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੇ ਨਜ਼ਦੀਕੀ ਸਨ। ਉਸ ਵੇਲੇ ਕੇਵਲ ਸਿੰਘ ਢਿੱਲੋਂ ਦਾ ਪੂਰੇ ਜ਼ਿਲ੍ਹੇ ਵਿੱਚ ਦਬਦਬਾ ਸੀ। ਸੱਤਾ ਵਿੱਚ ਹੁੰਦਿਆਂ ਸਾਬਕਾ ਵਿਧਾਇਕ ਨੇ ਆਨੇ-ਬਹਾਨੇ ਪੁਰਾਣੇ ਵਰਕਰਾਂ ਤੋਂ ਦੂਰੀ ਬਣਾ ਲਈ ਸੀ ਤੇ ਹੁਣ ਇਹ ਕਾਂਗਰਸੀ ਵਰਕਰ ਬਰਨਾਲਾ ਦੀ ਜ਼ਿਮਨੀ ਚੋਣ ਲਈ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨਾਲ ਡਟੇ ਹੋਏ ਹਨ। ਇਸ ਮੌਕੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਤਲਵੰਡੀ, ਯੂਥ ਆਗੂ ਗੁਰਪ੍ਰੀਤ ਸਿੰਘ ਚੀਮਾ, ਸਾਬਕਾ ਸਰਪੰਚ ਸਤਨਾਮ ਸਿੰਘ, ਜਸਵਿੰਦਰ ਟਿੱਲੂ ਸਾਬਕਾ ਐੱਮਸੀ, ਸਾਬਕਾ ਸਰਪੰਚ ਬਲਬੀਰ ਸਿੰਘ ਜੋਧਪੁਰ, ਅਮਰਜੀਤ ਸਿੰਘ ਭਦੌੜ, ਜਗਤਾਰ ਪੱਖੋਕੇ, ਮੇਲਾ ਰਾਮ, ਬੱਬੂ ਚੀਮਾ ਨੇ ਦੱਸਿਆ ਕਿ ਉਨ੍ਹਾਂ ਨੇ ਵੱਖ-ਵੱਖ ਪਿੰਡਾਂ ਵਿੱਚ ਡਿਊਟੀਆਂ ਸਾਂਭ ਲਈਆਂ ਹਨ। ਉਹ ਕਾਲਾ ਢਿੱਲੋਂ ਦੀ ਚੋਣ ਨੂੰ ਆਪਣੀ ਸਮਝ ਕੇ ਲੜ ਰਹੇ ਹਨ ਤੇ ਭਾਰੀ ਬਹੁਮਤ ਨਾਲ ਉਸ ਨੂੰ ਜਿਤਾਉਣਗੇ। ਦਿਲਚਸਪ ਗੱਲ ਇਹ ਹੈ ਕਿ ਕੇਵਲ ਸਿੰਘ ਢਿੱਲੋਂ ਹੁਣ ਭਾਜਪਾ ਦਾ ਉਮੀਦਵਾਰ ਹੈ ਤੇ ਟਕਸਾਲੀ ਕਾਂਗਰਸੀ ਵਰਕਰ ਉਸ ਨੂੰ ਇਸ ਚੋਣ ਰਾਹੀਂ ਅਹਿਸਾਸ ਕਰਵਾਉਣਾ ਚਾਹੁੰਦੇ ਹਨ ਕਿ ਜੋ ਲੀਡਰ ਵਰਕਰਾਂ ਨਾਲ ਨਹੀਂ ਖੜ੍ਹਦਾ ਉਸ ਨਾਲ ਕੀ ਭਾਣਾ ਵਾਪਰਦਾ ਹੈ।

Advertisement
Show comments