ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਥ੍ਰੀ ਵੀਲਰ ਅਤੇ ਪਿੱਕਅੱਪ ਦੀ ਟੱਕਰ, 11 ਜ਼ਖ਼ਮੀ

ਚਾਰ ਗੰਭੀਰ ਜ਼ਖਮੀਆਂ ਨੂੰ ਬਠਿੰਡਾ ਰੈਫਰ ਕੀਤਾ
Advertisement

 

ਪੱਤਰ ਪ੍ਰੇਰਕ

Advertisement

ਗਿੱਦੜਬਾਹਾ, 26 ਮਈ

ਗਿੱਦੜਬਾਹਾ-ਮਲੋਟ ਰੋਡ ’ਤੇ ਸਥਿਤ ਸਰਕਾਰੀ ਕਾਲਜ ਦੇ ਸਾਹਮਣੇ ਵਾਪਰੇ ਸੜਕ ਹਾਦਸੇ ਵਿਚ ਥ੍ਰੀ ਵੀਲਰ ਸਵਾਰ 11 ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗਿੱਦੜਬਾਹਾ ਤੋਂ ਸਵਾਰੀਆਂ ਲੈ ਕੇ ਇਕ ਥ੍ਰੀ ਵੀਲਰ ਫਕਰਸਰ ਲਈ ਰਵਾਨਾ ਹੋਇਆ ਪਰੰਤੂ ਜਦੋਂ ਉਹ ਮਲੋਟ ਰੋਡ ਸਥਿਤ ਸਰਕਾਰੀ ਕਾਲਜ ਦੇ ਸਾਹਮਣੇ ਪੁਹੰਚਿਆ ਤਾਂ ਇਸੇ ਦੌਰਾਨ ਪਿਛੋਂ ਆ ਰਹੀ ਤੇਜ਼ ਰਫ਼ਤਾਰ ਪਿੱਕਅੱਪ ਗੱਡੀ ਨੇ ਥ੍ਰੀ ਵੀਲਰ ਨੂੰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਜ਼ੋਰਦਾਰ ਸੀ ਕਿ ਥ੍ਰੀ ਵੀਲਰ ਸੜਕ ਦੇ ਕਿਨਾਰੇ ਪਲਟ ਗਿਆ ਅਤੇ ਇਸ ਦਾ ਮੂੰਹ ਮਲੋਟ ਤੋਂ ਵਾਪਸ ਗਿੱਦੜਬਾਹਾ ਵੱਲ ਹੋ ਗਿਆ। ਉੱਧਰ ਹਾਦਸੇ ਦੀ ਸੂਚਨਾ ਮਿਲਣ ’ਤੇ ਉਮੀਦ ਐੱਨ.ਜੀ.ਓ. ਦੇ ਐਂਬੂਲੈਂਸ ਡਰਾਈਵਰ ਰਾਜ ਕੁਮਾਰ ਬੱਬਰ ਅਤੇ ਸ੍ਰੀ ਵਿਵੇਕ ਆਸ਼ਰਮ ਦੇ ਸ਼ਮਿੰਦਰ ਸਿੰਘ ਮੰਗਾ ਨੇ ਜ਼ਖਮੀਆਂ ਨੂੰ ਗਿੱਦੜਬਾਹਾ ਦੇ ਸਿਵਲ ਹਸਪਤਾਲ ਪਹੁੰਚਾਇਆ। ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਜ਼ਖਮੀਆਂ ਵਿਚ ਰਾਜੇ ਪਤਨੀ ਤਾਰਾ ਸਿੰਘ, ਰਾਜਵੀਰ ਕੌਰ ਪਤਨੀ ਦਾਰਾ ਸਿੰਘ, ਹੀਨਾ ਕੌਰ ਪੁੱਤਰ ਰੇਸ਼ਮ ਕੌਰ, ਬਲਦੇਵ ਸਿੰਘ ਪੁੱਤਰ ਵਿਕਰਮ ਸਿੰਘ, ਰਛਪਾਲ ਕੌਰ ਪਤਨੀ ਖੇਤਾ ਸਿੰਘ ਵਾਸੀਆਨ ਪਿੰਡ ਫਕਰਸਰ, ਬੂਟਾ ਸਿੰਘ, ਰਣਜੀਤ ਸਿੰਘ ਪੁੱਤਰ ਗੁਰਦਿੱਤ ਸਿੰਘ ਵਾਸੀ ਪਿੰਡ ਘੱਗਾ, ਪ੍ਰੀਤੀ ਰਾਣੀ ਪੁੱਤਰੀ ਹਰਮੇਸ਼ ਸਿੰਘ, ਜਸਵਿੰਦਰ ਕੌਰ ਪਤਨੀ ਰਾਮ ਸਿੰਘ, ਅਰਸ਼ਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਥੇੜੀ ਸ਼ਾਮਿਲ ਸਨ। ਉੱਧਰ ਜ਼ਖਮੀਆਂ ਦਾ ਇਲਾਜ ਕਰ ਰਹੇ ਸਿਵਲ ਹਸਪਤਾਲ ਦੇ ਡਿਊਟੀ ਡਾਕਟਰ ਸੈਮ ਸਿੱਧੂ ਨੇ ਦੱਸਿਆ ਕਿ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਜਾ ਰਹੀ ਹੈ, ਜਦੋਂਕਿ ਇਨ੍ਹਾਂ ਵਿਚੋਂ 4 ਗੰਭੀਰ ਰੂਪ ਵਿਚ ਜ਼ਖਮੀਆਂ ਨੂੰ ਬਠਿੰਡਾ ਰੈਫ਼ਰ ਕੀਤਾ ਜਾ ਰਿਹਾ ਹੈ।

ਸੜਕ ਹਾਦਸੇ ’ਚ ਚੌਕੀਦਾਰ ਦੀ ਮੌਤ

ਸਿਰਸਾ (ਪ੍ਰਭੂ ਦਿਆਲ): ਇਥੋਂ ਦੇ ਹੁੱਡਾ ਸੈਕਟਰ 20 ’ਚ ਅਣਪਛਾਤੇ ਵਾਹਨ ਦੀ ਫੇਟ ਲੱਗਣ ਨਾਲ ਚੌਕੀਦਾਰੀ ਕਰ ਰਹੇ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਜਿੰਦਰ ਪ੍ਰਸ਼ਾਦ ਵਜੋਂ ਹੋਈ ਹੈ ਜਿਸ ਦੀ ਦੇਹ ਪੋਸਟਮਾਰਟਮ ਮਗਰੋਂ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਪੁਲੀਸ ਨੇ ਅਣਪਛਾਤੇ ਵਾਹਨ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜਿੰਦਰ ਪ੍ਰਸ਼ਾਦ ਹੁੱਡਾ ਸੈਕਟਰ 20 ’ਚ ਚੌਕੀਦਾਰੀ ਦਾ ਕੰਮ ਕਰਦਾ ਸੀ। ਉਹ ਚੌਕੀਦਾਰੀ ਕਰ ਰਿਹਾ ਸੀ ਤਾਂ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੇ ਗੰਭੀਰ ਸੱਟਾਂ ਲੱਗੀਆਂ। ਲੋਕ ਉਸ ਨੂੰ ਹਸਪਤਾਲ ਲੈ ਕੇ ਗਏ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹੁੱਡਾ ਪੁਲੀਸ ਚੌਕੀ ਦੇ ਇੰਚਾਰਜ ਸਤਵੀਰ ਸਿੰਘ ਨੇ ਦੱਸਿਆ ਹੈ ਕਿ ਇਸ ਮਾਮਲੇ ਵਿੱਚ ਅਣਪਛਾਤੇ ਵਾਹਨ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਹੁੱਡਾ ਸੈਕਟਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਹੁੱਡਾ ਸੈਕਟਰ ’ਚ ਬਾਹਰ ਦੇ ਵਾਹਨਾਂ ’ਤੇ ਪਾਬੰਦੀ ਲਾਈ ਜਾਏ ਤੇ ਸੜਕਾਂ ’ਤੇ ਬਰੇਕਰ ਬਣਾਏ ਜਾਣ ਤੇ ਸਟਰੀਟ ਲਾਈਟਾਂ ਲਾਈਆਂ ਜਾਣ।

 

ਸੜਕ ਹਾਦਸਿਆਂ ਵਿੱਚ ਇੱਕ ਹਲਾਕ; ਤਿੰਨ ਜ਼ਖ਼ਮੀ

ਏਲਨਾਬਾਦ (ਜਗਤਾਰ ਸਮਾਲਸਰ): ਸ਼ਹਿਰ ਦੇ ਠੋਬਰੀਆ ਰੋਡ ’ਤੇ ਹੋਏ ਦੋ ਹਾਦਸਿਆਂ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਕਿ ਤਿੰਨ ਜਣੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਕਸ਼ਮੀਰ ਸਿੰਘ ਉਰਫ ਰਾਜੂ, ਬਚਨ ਸਿੰਘ ਵਾਸੀ ਠੋਬਰੀਆ ਅਤੇ ਗੁਰਭੇਜ ਸਿੰਘ ਵਾਸੀ ਦਮਦਮਾ ਮੋਟਰ ਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਸਨ ਕਿ ਮਨਸਾ ਰਾਮ ਦੀ ਢਾਣੀ ਕੋਲ ਪਿੱਛੇ ਤੋਂ ਆਈ ਇੱਕ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਮੋਟਰ ਸਾਈਕਲ ਸਵਾਰ ਦੋ ਵਿਅਕਤੀ ਜ਼ਖ਼ਮੀ ਹੋ ਗਏ ਜਦੋਕਿ ਬਚਨ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸੇ ਸੜਕ ਤੇ ਇੱਕ ਸਕੂਟੀ ਅਤੇ ਕਾਰ ਦੀ ਹੋਈ ਟੱਕਰ ਦੌਰਾਨ ਸਕੂਟੀ ਸਵਾਰ ਕਾਲੂ ਰਾਮ ਵਾਸੀ ਢਾਣੀ ਤਲਵਾੜਾ ਖੁਰਦ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਕਾਲੂ ਰਾਮ ਆਪਣੀ ਸਕੂਟੀ ਤੇ ਸਵਾਰ ਹੋ ਕੇ ਖੇਤ ਜਾ ਰਿਹਾ ਸੀ ਕਿ ਤਲਵਾੜਾ ਤੋਂ ਠੋਬਰੀਆ ਰੋਡ ਤੇ ਕੇਸਰ ਸਿੰਘ ਦੀ ਢਾਣੀ ਕੋਲ ਸਾਹਮਣੇ ਤੋਂ ਆ ਰਹੀ ਇੱਕ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਲੋਕਾਂ ਨੇ ਉਸਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ।

 

Advertisement