ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਰੋਡ ’ਤੇ ਖੜ੍ਹੇ ਵਾਹਨ ਨਾਲ ਬੱਸ ਟਕਰਾਉਣ ਕਾਰਨ ਤਿੰਨ ਦੀ ਮੌਤ,14 ਜ਼ਖਮੀ

ਰਾਜ ਸਦੋਸ਼ ਅਬੋਹਰ, 09 ਜੁਲਾਈ ਹਨੂਮਾਨਗੜ੍ਹ-ਚੰਡੀਗੜ੍ਹ ਰੂਟ ’ਤੇ ਜਾ ਰਹੀ ਰਾਜਸਥਾਨ ਰੋਡਵੇਜ਼ ਦੀ ਇੱਕ ਬੱਸ ਬੁੱਧਵਾਰ ਸਵੇਰੇ ਲਗਭਗ ਹਨੂਮਾਨਗੜ੍ਹ ਹਾਈਵੇ ’ਤੇ ਨਗਰਾਨਾ ਪਿੰਡ ਨੇੜੇ ਖੜ੍ਹੇ ਇੱਕ ਵਾਹਨ ਨਾਲ ਟਕਰਾ ਗਈ, ਜਿਸ ਕਾਰਨ ਤਿੰਨ ਯਾਤਰੀਆਂ ਦੀ ਮੌਤ ਹੋ ਗਈ ਅਤੇ 14...
Advertisement

ਰਾਜ ਸਦੋਸ਼

ਅਬੋਹਰ, 09 ਜੁਲਾਈ

Advertisement

ਹਨੂਮਾਨਗੜ੍ਹ-ਚੰਡੀਗੜ੍ਹ ਰੂਟ ’ਤੇ ਜਾ ਰਹੀ ਰਾਜਸਥਾਨ ਰੋਡਵੇਜ਼ ਦੀ ਇੱਕ ਬੱਸ ਬੁੱਧਵਾਰ ਸਵੇਰੇ ਲਗਭਗ ਹਨੂਮਾਨਗੜ੍ਹ ਹਾਈਵੇ ’ਤੇ ਨਗਰਾਨਾ ਪਿੰਡ ਨੇੜੇ ਖੜ੍ਹੇ ਇੱਕ ਵਾਹਨ ਨਾਲ ਟਕਰਾ ਗਈ, ਜਿਸ ਕਾਰਨ ਤਿੰਨ ਯਾਤਰੀਆਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖਮੀ ਹੋ ਗਏ।

ਮੁੱਢਲੀ ਜਾਣਕਾਰੀ ਅਨੁਸਾਰ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਦੋ ਦਰਜਨ ਯਾਤਰੀਆਂ ਵਿੱਚੋਂ ਜ਼ਿਆਦਾਤਰ ਬੱਸ ਅੰਦਰ ਫਸ ਗਏ। ਉਥੋਂ ਗੁਜ਼ਰ ਰਹੇ ਰਾਹਗੀਰਾਂ ਨੇ ਬੱਸ ਅੰਦਰ ਫਸੇ ਯਾਤਰੀਆਂ ਨੂੰ ਬਾਹਰ ਨਿੱਕਲਣ ਵਿੱਚ ਮਦਦ ਕੀਤੀ। ਸੰਗਰੀਆ ਥਾਣਾ ਇੰਚਾਰਜ ਅਮਰ ਸਿੰਘ ਨੇ ਮੌਕੇ ’ਤੇ ਪਹੁੰਚੇ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤੇ।

ਉਨ੍ਹਾਂ ਦੱਸਿਆ ਕਿ ਜ਼ਖਮੀਆਂ ਨੂੰ ਤੁਰੰਤ ਹਨੂਮਾਨਗੜ੍ਹ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਤਿੰਨ ਯਾਤਰੀਆਂ ਨੇ ਦਮ ਤੋੜ ਦਿੱਤਾ। ਦਸ ਹੋਰਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਚਾਰ ਵਿਅਕੀਤਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਪੁਲੀਸ ਅਨੁਸਾਰ ਮ੍ਰਿਤਕਾਂ ਵਿੱਚੋਂ ਦੋ ਦੀ ਪਛਾਣ ਮੱਧ ਪ੍ਰਦੇਸ਼ ਦੇ ਭਿੰਡ ਨਿਵਾਸੀ ਰਾਜੀਵ ਤੋਮਰ (52) ਅਤੇ ਹਨੂਮਾਨਗੜ੍ਹ ਦੇ ਪ੍ਰਿਥਵੀ ਰਾਜ (52) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਹੋਰ ਪੀੜਤਾਂ ਦੀ ਪਛਾਣ ਕਰਨ ਦੇ ਯਤਨ ਜਾਰੀ ਹਨ।

Advertisement