ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਤਿੰਨ ਕਰੋੜ ਦਾ ਚੌਲ ਖੁਰਦ-ਬੁਰਦ

ਇੱਥੇ ਥਾਣਾ ਅਜੀਤਵਾਲ ਪੁਲੀਸ ਨੇ ਭਾਰਤੀ ਖ਼ੁਰਾਕ ਨਿਗਮ (ਐੱਫ ਸੀ ਆਈ) ਦਾ ਤਿੰਨ ਕਰੋੜ ਰੁਪਏ ਦਾ ਚੌਲ ਖੁਰਦ-ਬੁਰਦ ਕਰਨ ਦੋਸ਼ ਹੇਠ ਨਿੱਜੀ ਕੰਪਨੀ ਦੇ ਤਤਕਾਲੀ ਮੈਨੇਜਰ, ਦੋ ਗੁਦਾਮ ਇੰਚਾਰਜਾਂ ਸਣੇ ਚਾਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਕੇਸ ਦੇ ਜਾਂਚ ਅਧਿਕਾਰੀ...
Advertisement

ਇੱਥੇ ਥਾਣਾ ਅਜੀਤਵਾਲ ਪੁਲੀਸ ਨੇ ਭਾਰਤੀ ਖ਼ੁਰਾਕ ਨਿਗਮ (ਐੱਫ ਸੀ ਆਈ) ਦਾ ਤਿੰਨ ਕਰੋੜ ਰੁਪਏ ਦਾ ਚੌਲ ਖੁਰਦ-ਬੁਰਦ ਕਰਨ ਦੋਸ਼ ਹੇਠ ਨਿੱਜੀ ਕੰਪਨੀ ਦੇ ਤਤਕਾਲੀ ਮੈਨੇਜਰ, ਦੋ ਗੁਦਾਮ ਇੰਚਾਰਜਾਂ ਸਣੇ ਚਾਰ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਕੇਸ ਦੇ ਜਾਂਚ ਅਧਿਕਾਰੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਗਲੋਬਲ ਵੇਅਰ ਹਾਊਸ ਐਂਡ ਟਰੇਡਿੰਗ ਪ੍ਰਾਈਵੇਟ ਲਿਮਿਟਡ ਮੁਹਾਲੀ ਦੇ ਡਿਪਟੀ ਰੀਜ਼ਨਲ ਮੈਨੇਜਰ (ਵਿਜੀਲੈਂਸ) ਜਸਬੀਰ ਸਿੰਘ ਦੀ ਸ਼ਿਕਾਇਤ ’ਤੇ ਕੰਪਨੀ ਦੇ ਤਤਕਾਲੀ ਸਟੇਸ਼ਨ ਮੈਨੇਜਰ ਅਜੇ ਕੁਮਾਰ ਸ਼ਰਮਾ ਵਾਸੀ ਮੋਗਾ, ਗੁਦਾਮ ਇੰਚਾਰਜ ਤੇਜਿੰਦਰ ਮੋਹਨ ਅਤੇ ਮਨਮੋਹਨ ਸਿੰਘ ਵਾਸੀ ਮਲੋਟ ਅਤੇ ਕੰਡਾ ਅਪਰੇਟਰ ਸਾਹਿਲ ਕੁਮਾਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਮੁਤਾਬਕ ਗਲੋਬਲ ਵੇਅਰ ਹਾਊਸ ਐਂਡ ਟਰੇਡਿੰਗ ਪ੍ਰਾਈਵੇਟ ਲਿਮਟਿਡ ਮੁਹਾਲੀ ਵੱਲੋਂ ਹਰਸ਼ ਐਗਰੋ (ਚੌਲ ਮਿੱਲ) ਪਿੰਡ ਚੂਹੜਚੱਕ ਵਿੱਚ ਸਾਲ 2023-24 ਵਿੱਚ ਪਨਗਰੇਨ ਰਾਹੀਂ ਐੱਫ ਸੀ ਆਈ ਦੇ ਚੌਲ ਦਾ ਸਟਾਕ ਲਾਇਆ ਗਿਆ ਸੀ। ਇੱਥੇ ਮੁਲਜ਼ਮ ਅਜੇ ਕੁਮਾਰ ਬਤੌਰ ਸਟੇਸ਼ਨ ਮੈਨੇਜਰ ਕੰਮ ਕਰਦਾ ਸੀ ਜੋ 7 ਸਤੰਬਰ 2023 ਨੂੰ ਕੰਪਨੀ ’ਚੋਂ ਨੌਕਰੀ ਛੱਡ ਗਿਆ ਪਰ ਕੁਝ ਚਿਰ ਅਣਅਧਿਕਾਰਤ ਤੌਰ ’ਤੇ ਕੰਪਨੀ ਦਾ ਕੰਮ ਦੇਖਦਾ ਰਿਹਾ। ਇਸੇ ਤਰ੍ਹਾਂ ਗੁਦਾਮ ਇੰਚਾਰਜ ਮਨਮੋਹਨ ਸਿੰਘ ਨੇ ਵੀ 19 ਸਤੰਬਰ 2024 ਨੂੰ ਕੰਪਨੀ ਦੀ ਨੌਕਰੀ ਛੱਡ ਦਿੱਤੀ। ਇਸ ਤੋਂ ਬਾਅਦ ਸੋਹਣ ਲਾਲ ਨੂੰ ਕੰਪਨੀ ਨੇ ਗੁਦਾਮ ਇੰਚਾਰਜ ਲਗਾ ਦਿੱਤਾ ਪਰ ਗੁਦਾਮ ਵਿੱਚ ਚੌਲਾਂ ਦੀਆਂ ਬੋਰੀਆਂ ਦੀ ਘਾਟ ਕਾਰਨ ਉਸ ਨੇ ਗੁਦਾਮ ਦਾ ਚਾਰਜ ਨਾ ਲਿਆ। ਹੁਣ ਅਕਤੂਬਰ ਮਹੀਨੇ ਵਿੱਚ ਇੱਥੋਂ ਚੌਲਾਂ ਦੀਆਂ ਚੁਕਾਈ ਹੋਈ ਤਾਂ ਅੰਦਾਜ਼ਨ 12,487 ਬੋਰੀਆਂ ਘੱਟ ਮਿਲੀਆਂ। ਇਨ੍ਹਾਂ ਦੀ ਕੀਮਤ ਕਰੀਬ 2.60 ਕਰੋੜ ਬਣਦੀ ਹੈ। ਇਸ ਤੋਂ ਇਲਾਵਾ 1650 ਹੋਰ ਬੋਰੀਆਂ ਦੇ ਕਥਿਤ ਨੁਕਸਾਨ ਦੀ ਕਰੀਬ 40 ਲੱਖ ਰੁਪਏ ਬਣਦੀ ਹੈ ਜੋ ਖ਼ੁਰਦ-ਬੁਰਦ ਕਰ ਦਿਤੀ ਗਈ। ਇਸ ਮਾਮਲੇ ਦੀ ਡੀ ਐੱਸ ਪੀ ਜਾਂਚ ਸੁਖਅੰਮ੍ਰਿਤ ਸਿੰਘ ਰੰਧਾਵਾ ਵੱਲੋਂ ਮੁੱਢਲੀ ਜਾਂਚ ਕੀਤੀ ਗਈ।

Advertisement

Advertisement
Show comments