ਰਾਜਸਥਾਨ ਨਹਿਰ ’ਤੇ ਬਣਨਗੇ ਤਿੰਨ ਪੁਲ
ਚੌਟਾਲਾ ਬੈਲਟ ਦੇ ਪਿੰਡਾਂ ਨੂੰ ਛੇਤੀ ਇੰਦਰਾ ਗਾਂਧੀ ਨਹਿਰ (ਰਾਜਸਥਾਨ ਨਹਿਰ) ਦੇ ਮਾੜੀ ਹਾਲਤ ਪੁਲਾਂ ਦੀ ਸਮੱਸਿਆ ਤੋਂ ਰਾਹਤ ਮਿਲੇਗੀ। ਨਹਿਰ ਦੇ ਹਰਿਆਣਾ ਖੇਤਰ ਵਿੱਚ 12 ਕਰੋੜ ਰੁਪਏ ਦੀ ਲਾਗਤ ਨਾਲ ਟੁੱਟੇ ਪੁਲਾਂ ਦੀ ਥਾਂ ’ਤੇ ਤਿੰਨ ਨਵੇਂ ਪੁਲ ਬਣਾਏ...
Advertisement
ਚੌਟਾਲਾ ਬੈਲਟ ਦੇ ਪਿੰਡਾਂ ਨੂੰ ਛੇਤੀ ਇੰਦਰਾ ਗਾਂਧੀ ਨਹਿਰ (ਰਾਜਸਥਾਨ ਨਹਿਰ) ਦੇ ਮਾੜੀ ਹਾਲਤ ਪੁਲਾਂ ਦੀ ਸਮੱਸਿਆ ਤੋਂ ਰਾਹਤ ਮਿਲੇਗੀ। ਨਹਿਰ ਦੇ ਹਰਿਆਣਾ ਖੇਤਰ ਵਿੱਚ 12 ਕਰੋੜ ਰੁਪਏ ਦੀ ਲਾਗਤ ਨਾਲ ਟੁੱਟੇ ਪੁਲਾਂ ਦੀ ਥਾਂ ’ਤੇ ਤਿੰਨ ਨਵੇਂ ਪੁਲ ਬਣਾਏ ਜਾਣਗੇ। ਰਾਜਸਥਾਨ ਸਿੰਜਾਈ ਵਿਭਾਗ ਹਨੂੰਮਾਨਗੜ੍ਹ ਦੇ ਅਧਿਕਾਰੀਆਂ ਨੇ ਅੱਜ ਡੱਬਵਾਲੀ ਵਿੱਚ ਐੱਸਡੀਐੱਮ ਅਰਪਿਤ ਸੰਗਲ ਨਾਲ ਮੀਟਿੰਗ ਕੀਤੀ। ਐੱਸਡੀਐੱਮ ਨੇ ਰਾਜਸਥਾਨ ਨਹਿਰ ਦੇ ਪੁਲਾਂ ਦੀ ਹਾਲਤ ਸੁਧਾਰਨ ਲਈ ਆਖਿਆ। ਰਾਜਸਥਾਨ ਦੇ ਸਿੰਜਾਈ ਅਧਿਕਾਰੀਆਂ ਨੇ ਕਿਹਾ ਕਿ ਡੱਬਵਾਲੀ ਖੇਤਰ ਵਿੱਚ ਰਾਜਸਥਾਨ ਨਹਿਰ ਦੇ ਪੁਲਾਂ ਸਬੰਧੀ ਟੈਂਡਰ ਜਾਰੀ ਹੋ ਚੁੱਕਿਆ ਹੈ, ਛੇਤੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
Advertisement
Advertisement