ਚੋਰੀ ਦੀ ਕਾਰ ਤੇ ਮੋਬਾਈਲ ਸਣੇ ਤਿੰਨ ਗ੍ਰਿਫ਼ਤਾਰ
ਸਿਟੀ ਪੁਲੀਸ ਨੇ ਕਾਰ ਚੋਰੀ ਵਾਰਦਾਤ ਦਾ ਪਰਦਾਫਾਸ਼ ਕਰ ਕੇ ਪਿੰਡ ਕੋਟਗੁਰੂ ਦੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਕੋਲੋਂ ਚੋਰੀ ਦੀ ਕਾਰ ਤੇ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਹੈ। ਥਾਣਾ ਸ਼ਹਿਰ ਦੇ ਮੁਖੀ ਅਨਿਲ ਕੁਮਾਰ ਨੇ ਦੱਸਿਆ ਕਿ...
Advertisement
ਸਿਟੀ ਪੁਲੀਸ ਨੇ ਕਾਰ ਚੋਰੀ ਵਾਰਦਾਤ ਦਾ ਪਰਦਾਫਾਸ਼ ਕਰ ਕੇ ਪਿੰਡ ਕੋਟਗੁਰੂ ਦੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਕੋਲੋਂ ਚੋਰੀ ਦੀ ਕਾਰ ਤੇ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਹੈ। ਥਾਣਾ ਸ਼ਹਿਰ ਦੇ ਮੁਖੀ ਅਨਿਲ ਕੁਮਾਰ ਨੇ ਦੱਸਿਆ ਕਿ ਦੀਪਕ ਗਰਗ, ਬੀਤੀ 10 ਅਗਸਤ ਨੂੰ ਕਬੀਰ ਨਗਰ ਵਿੱਚ ਰਿਟਜ਼ ਕਾਰ ’ਤੇ ਆਪਣੇ ਕਿਸੇ ਜਾਣਕਾਰ ਦੇ ਘਰ ਗਿਆ ਸੀ। ਕਾਰ ਉਸ ਦੇ ਘਰ ਦੇ ਬਾਹਰ ਖੜ੍ਹੀ ਕੀਤੀ ਸੀ। ਥੋੜ੍ਹੀ ਦੇਰ ਬਾਅਦ ਉ ਸਦੇ ਵਾਪਸ ਆਉਣ ’ਤੇ ਉੁਸ ਦੀ ਕਾਰ ਗਾਇਬ ਸੀ। ਕਾਰ ਵਿੱਚ ਮੋਬਾਈਲ ਵੀ ਸੀ। ਸਿਟੀ ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ਸਬ ਇੰਸਪੈਕਟਰ ਰਾਧੇਸ਼ਿਆਮ ਨੂੰ ਸੌਂਪੀ ਜਿਨ੍ਹਾਂ ਨੇ ਪੜਤਾਲ ਤਹਿਤ ਸਬੂਤ ਜੁਟਾ ਕੇ ਤਿੰਨ ਮੁਲਜ਼ਮਾਂ ਅੰਮ੍ਰਿਤਪਾਲ, ਪਵਨਦੀਪ ਸਿੰਘ ਤੇ ਸੰਦੀਪ ਸਿੰਘ ਵਾਸੀ ਕੋਟਗੁਰੂ ਨੂੰ ਗੋਲ ਬਾਜ਼ਾਰ, ਡੱਬਵਾਲੀ ਤੋਂ ਗ੍ਰਿਫਤਾਰ ਕਰ ਲਿਆ।
Advertisement
Advertisement