ਰੇਲਗੱਡੀ ’ਚ ਲੁੱਟ ਦੇ ਮਾਮਲੇ ’ਚ ਤਿੰਨ ਕਾਬੂ
ਰੇਲਵੇ ਪੁਲੀਸ ਕਾਲਾਂਵਾਲੀ ਵੱਲੋਂ ਬੀਤੀ 15 ਅਗਸਤ ਦੀ ਰਾਤ ਨੂੰ ਕਾਲਾਂਵਾਲੀ ਅਤੇ ਸਿਰਸਾ ਵਿਚਕਾਰ ਰੇਲਗੱਲੀ ਵਿੱਚ ਹੋਈ ਲੁੱਟ ਦੀ ਘਟਨਾ ਨੂੰ ਸੁਲਝਾ ਲਿਆ ਹੈ ਤੇ ਸੁਖਚੈਨ ਰੇਲਵੇ ਸਟੇਸ਼ਨ ਤੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਿਰਸਾ ਜੀਆਰਪੀ ਦੇ ਥਾਣਾ...
Advertisement
ਰੇਲਵੇ ਪੁਲੀਸ ਕਾਲਾਂਵਾਲੀ ਵੱਲੋਂ ਬੀਤੀ 15 ਅਗਸਤ ਦੀ ਰਾਤ ਨੂੰ ਕਾਲਾਂਵਾਲੀ ਅਤੇ ਸਿਰਸਾ ਵਿਚਕਾਰ ਰੇਲਗੱਲੀ ਵਿੱਚ ਹੋਈ ਲੁੱਟ ਦੀ ਘਟਨਾ ਨੂੰ ਸੁਲਝਾ ਲਿਆ ਹੈ ਤੇ ਸੁਖਚੈਨ ਰੇਲਵੇ ਸਟੇਸ਼ਨ ਤੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਿਰਸਾ ਜੀਆਰਪੀ ਦੇ ਥਾਣਾ ਇੰਚਾਰਜ ਰਣਵੀਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪਿੰਡ ਲੱਕੜਵਾਲੀ ਵਾਸੀ ਕੁਲਵੰਤ ਸਿੰਘ, ਮਨਪ੍ਰੀਤ ਸਿੰਘ ਅਤੇ ਬਲਵਿੰਦਰ ਸਿੰਘ ਵਜੋਂ ਹੋਈ ਹੈ। ਪੁਲੀਸ ਨੇ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਤੋਂ ਮੋਬਾਈਲ ਫ਼ੋਨ, ਚਾਂਦੀ ਦਾ ਬਰੇਸਲੇਟ, ਚਾਂਦੀ ਦੀ ਚੇਨ ਅਤੇ 3000 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਅਪਰਾਧ ਵਿੱਚ ਵਰਤਿਆ ਗਿਆ ਇੱਕ ਕਾਪਾ, ਇੱਕ ਲੋਹੇ ਦੀ ਰਾਡ ਅਤੇ ਬੇਸਬਾਲ ਬੈਟ ਵੀ ਬਰਾਮਦ ਕੀਤਾ ਹੈ।
Advertisement
Advertisement