ਸਕੂਲ ਨੂੰ ਤਿੰਨ ਏਸੀ, ਪੰਜ ਕੰਪਿਊਟਰ ਤੇ ਹੋਰ ਸਾਮਾਨ ਭੇਟ
ਸਟੇਟ ਬੈਂਕ ਆਫ ਇੰਡੀਆ ਦੇ ਮੁੱਖ ਦਫ਼ਤਰ ਵੱਲੋਂ ਡੀਜੀਐੱਮ ਅਭਿਸ਼ੇਕ ਸ਼ਰਮਾ ਦੀ ਅਗਵਾਈ ਹੇਠ ਬੈਂਕ ਦੀ ਸੀਐੱਸਆਰ ਗਤੀਵਿਧੀ ਅਧੀਨ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਲਾਲ ਸਿੰਘ ਲਹਿਰਾ ਮੁਹੱਬਤ ਨੂੰ ਤਿੰਨ ਸਪਲਿਟ ਏਸੀ, ਪੰਜ ਕੰਪਿਊਟਰ, ਇੱਕ ਪ੍ਰਿੰਟਰ, ਛੇ ਕੁਰਸੀਆਂ, ਪੰਜ ਅਲਮਾਰੀਆਂ, ਪੰਜ...
Advertisement
ਸਟੇਟ ਬੈਂਕ ਆਫ ਇੰਡੀਆ ਦੇ ਮੁੱਖ ਦਫ਼ਤਰ ਵੱਲੋਂ ਡੀਜੀਐੱਮ ਅਭਿਸ਼ੇਕ ਸ਼ਰਮਾ ਦੀ ਅਗਵਾਈ ਹੇਠ ਬੈਂਕ ਦੀ ਸੀਐੱਸਆਰ ਗਤੀਵਿਧੀ ਅਧੀਨ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਲਾਲ ਸਿੰਘ ਲਹਿਰਾ ਮੁਹੱਬਤ ਨੂੰ ਤਿੰਨ ਸਪਲਿਟ ਏਸੀ, ਪੰਜ ਕੰਪਿਊਟਰ, ਇੱਕ ਪ੍ਰਿੰਟਰ, ਛੇ ਕੁਰਸੀਆਂ, ਪੰਜ ਅਲਮਾਰੀਆਂ, ਪੰਜ ਕੰਪਿਊਟਰ ਟੇਬਲ ਅਤੇ ਇੱਕ ਐੱਲਈਡੀ ਦਾਨ ਕੀਤੀ ਗਈ। ਇਸ ਮੌਕੇ ਸੀਐੱਮਐੱਚਆਰ ਅਰੁਣ ਗਰਗ, ਡਿਪਟੀ ਮੈਨੇਜਰ ਪਾਲ ਕੁਮਾਰ, ਦਿਆ ਰਾਮ ਸੁਹਾਰਨ ਅਤੇ ਐਸਬੀਆਈ ਲਹਿਰਾ ਮੁਹੱਬਤ ਥਰਮਲ ਦੇ ਸ਼ਾਖਾ ਮੈਨੇਜਰ ਅਸ਼ਵਨੀ ਕੁਮਾਰ ਹਾਜ਼ਰ ਸਨ। ਸਕੂਲ ਮੁਖੀ ਕ੍ਰਿਪਾਲ ਸਿੰਘ ਪੂਹਲਾ ਅਤੇ ਹਰਵਿੰਦਰ ਸਿੰਘ ਬਾਠ ਨੇ ਬੈਂਕ ਅਧਿਕਾਰੀਆਂ ਦਾ ਧੰਨਵਾਦ ਕੀਤਾ।
Advertisement
Advertisement