ਸੋਸ਼ਲ ਮੀਡੀਆ ’ਤੇ ਫਾਇਰਿੰਗ ਦੀ ਵੀਡੀਓ ਪਾਉਣ ਵਾਲੇ ਗ੍ਰਿਫ਼ਤਾਰ
ਸੋਸ਼ਲ ਮੀਡੀਆ ’ਤੇ ਫ਼ਾਇਰਿੰਗ ਕਰਨੀ ਦੋ ਸ਼ਖ਼ਸਾਂ ਲਈ ਉਦੋਂ ਮਹਿੰਗੀ ਸਿੱਧ ਹੋਈ, ਜਦੋਂ ਪੁਲੀਸ ਨੇ ਫਾਇਰਿੰਗ ਕਰਕੇ ਵੀਡੀਓ ਸੋਸ਼ਲ ਮੀਡੀਆ ’ਤੇ ਪਾਉਣ ਵਾਲੇ ਨੂੰ ਅਸਲਾਧਾਰਕ ਸਣੇ ਗ੍ਰਿਫ਼ਤਾਰ ਕਰ ਲਿਆ। ਜਾਣਕਾਰੀ ਅਨੁਸਾਰ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਗੋਨਿਆਣਾ ਖੁਰਦ...
Advertisement
ਸੋਸ਼ਲ ਮੀਡੀਆ ’ਤੇ ਫ਼ਾਇਰਿੰਗ ਕਰਨੀ ਦੋ ਸ਼ਖ਼ਸਾਂ ਲਈ ਉਦੋਂ ਮਹਿੰਗੀ ਸਿੱਧ ਹੋਈ, ਜਦੋਂ ਪੁਲੀਸ ਨੇ ਫਾਇਰਿੰਗ ਕਰਕੇ ਵੀਡੀਓ ਸੋਸ਼ਲ ਮੀਡੀਆ ’ਤੇ ਪਾਉਣ ਵਾਲੇ ਨੂੰ ਅਸਲਾਧਾਰਕ ਸਣੇ ਗ੍ਰਿਫ਼ਤਾਰ ਕਰ ਲਿਆ। ਜਾਣਕਾਰੀ ਅਨੁਸਾਰ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਗੋਨਿਆਣਾ ਖੁਰਦ ਦੇ ਜਸਪ੍ਰੀਤ ਸਿੰਘ ਉਰਫ਼ ਜੱਸਾ ਨੇ ਅਸਲੇ ਨਾਲ ਫਾਇਰ ਕਰਦੇ ਦੀ ਖੁਦ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪਾਈ ਸੀ। ਪੁਲੀਸ ਨੇ ਲੋਕਾਂ ’ਚ ਦਹਿਸ਼ਤਜ਼ਦਾ ਮਾਹੌਲ ਪੈਦਾ ਕਰਨ ਦੇ ਦੋਸ਼ਾਂ ਤਹਿਤ ਉਸ ਖ਼ਿਲਾਫ਼ ਐਫਆਈਆਰ ਦਰਜ ਕਰਕੇ 18 ਅਗਸਤ ਨੂੰ ਗ੍ਰਿਫ਼ਤਾਰ ਕਰ ਲਿਆ। ਤਿੰਨ ਰੋਜ਼ਾ ਮਿਲੇ ਪੁਲੀਸ ਰਿਮਾਂਡ ਦੌਰਾਨ ਉਸ ਨੇ ਪੁਲੀਸ ਨੂੰ ਦੱਸਿਆ ਕਿ ਜਿਸ ਅਸਲੇ ਨਾਲ ਉਸ ਨੇ ਫਾਇਰਿੰਗ ਕੀਤੀ, ਉਹ ਹਥਿਆਰ ਕੋਠੇ ਨੱਥਾ ਸਿੰਘ ਦੇ ਲਖਵੀਰ ਸਿੰਘ ਉਰਫ਼ ਲਖੀਰੋ ਦਾ ਹੈ। ਪੁਲੀਸ ਨੇ 20 ਅਗਸਤ ਨੂੰ ਲਖੀਰੋ ਨੂੰ ਵੀ ਕੇਸ ਵਿੱਚ ਨਾਮਜ਼ਦ ਕਰ ਕੇ 21 ਅਗਸਤ ਨੂੰ ਗ੍ਰਿਫ਼ਤਾਰ ਕਰ ਲਿਆ।
Advertisement
Advertisement