ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਇਸ ਵਾਰ ਦੀਵਾਲੀ ਦਾ ਤਿਉਹਾਰ ਦੋ ਦਿਨ ਮਨਾਇਆ

 ਦੀਵਾਲੀ ਸੋਮਵਾਰ ਅਤੇ ਮੰਗਲਵਾਰ ਨੂੰ ਹੋਣ ਦੇ ਭੰਬਲਭੂਸੇ ’ਚ ਫਸੇ ਰਹੇ ਲੋਕ
Advertisement

ਮਾਲਵਾ ਖੇਤਰ ਵਿੱਚ ਇਸ ਵਾਰ ਦੀਵਾਲੀ ਦਾ ਤਿਉਹਾਰ ਦੋ ਦਿਨ ਮਨਾਇਆ ਗਿਆ। ਲੋਕਾਂ ਦੀਵਾਲੀ ਦੇ ਤਿਉਹਾਰ ਨੂੰ ਲੈਕੇ ਲਗਾਤਾਰ ਦੋ ਦਿਨ ਖਰੀਦੋ-ਫ਼ਰੋਖ਼ਤ ਕੀਤੀ, ਜਿਸ ਦਾ ਦੁਕਾਨਦਾਰਾਂ ਨੇ ਖੂਬ ਲਾਹਾ ਲਿਆ। ਭਾਵੇਂ ਪੰਜਾਬ ਅਤੇ ਕੇਂਦਰ ਸਰਕਾਰ ਦੇ ਵਿਭਾਗੀ ਕੈਲੰਡਰਾਂ ਮੁਤਾਬਕ ਦੀਵਾਲੀ ਦਾ ਤਿਉਹਾਰ 20 ਅਕਤੂਬਰ ਨੂੰ ਦੱਸਿਆ ਗਿਆ, ਜਿਸ ਅਨੁਸਾਰ ਬਹੁਤੇ ਮੁਲਾਜ਼ਮ ਲੋਕਾਂ ਨੇ ਇਸ ਨੂੰ ਬੀਤੀ ਕੱਲ੍ਹ ਮਨਾਇਆ ਗਿਆ, ਜਦੋਂ ਕਿ ਇਸਦੇ ਉਲਟ ਇਲਾਕੇ ਦੀਆਂ ਕਈ ਧਾਰਮਿਕ ਧਿਰਾਂ ਨੇ 21 ਅਕਤੂਬਰ ਨੂੰ ਮਨਾਉਣ ਸਬੰਧੀ ਕਰਵਾਈ ਗਈ ਮੁਨਿਆਦੀ ਅਨੁਸਾਰ ਇਸ ਨੂੰ ਅੱਜ ਵੀ ਮਨਾਇਆ ਗਿਆ। ਲਗਾਤਾਰ ਦੋਨੋਂ ਦਿਨ 4 ਵਜੇ ਹੀ ਬੱਸਾਂ ਬੰਦ ਹੋ ਜਾਂਦੀਆਂ ਰਹੀਆਂ ਹਨ।

ਇਸੇ ਦੌਰਾਨ ਅਦਾਲਤਾਂ ਵਿੱਚ ਦੀਵਾਲੀ ਛੁੱਟੀ ਅੱਜ 21 ਅਕਤੂਬਰ ਦੀ ਕੀਤੀ ਗਈ, ਜਿਸ ਕਰਕੇ ਬੀਤੀ ਕੱਲ੍ਹ 20 ਅਕਤੂਬਰ ਨੂੰ ਅਦਾਲਤੀ ਕੰਮ-ਕਾਜ ਹੋਇਆ। ਭਾਵੇਂ ਅਦਾਲਤਾਂ ਵਿੱਚ ਰੌਣਕ-ਮੇਲਾ ਆਮ ਨਾਲੋਂ ਘੱਟ ਸੀ, ਪਰ ਪੇਸ਼ੀ ਵਾਲੇ ਲੋਕਾਂ ਨੂੰ ਅਦਾਲਤ ਵਿੱਚ ਸਮੇਂ ਸਿਰ ਪਹੁੰਚਣਾ ਪਿਆ। ਅੱਜ ਅਦਾਲਤਾਂ ਵਿੱਚ ਬਕਾਇਦਾ ਛੁੱਟੀ ਰਹੀ।

Advertisement

ਵੇਰਵਿਆਂ ਅਨੁਸਾਰ ਭਾਵੇਂ ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਨੇ ਪਟਾਕੇ ਪਾਉਣ ਦਾ ਸਮਾਂ 10 ਵਜੇ ਤੱਕ ਤੈਅ ਕੀਤਾ ਸੀ, ਜਿਸ ਨੂੰ ਲੈਕੇ ਕੱਲ੍ਹ ਅੱਧੀ ਰਾਤ ਤੱਕ ਅਸਮਾਨ ਉਤੇ ਅਸਤਬਾਜ਼ੀਆਂ ਅਤੇ ਪਟਾਕੇ ਚੱਲਦੇ ਰਹੇ। ਸ਼ਹਿਰ ਵਿੱਚ ਅੱਜ ਵੀ ਕੱਲ੍ਹ ਵਾਲੀ ਦੀਵਾਲੀ ਵਾਂਗ ਹੀ ਲੋਕ ਖਰੀਦੋ-ਫਰੋਖ਼ਤ ਅਤੇ ਤੋਹਫ਼ਿਆਂ ਦੀ ਵੰਡ-ਵਡਾਈ ਜਾਰੀ ਰਹੀ। ਗੁਰੂਘਰਾਂ ਵਿੱਚ ਅੱਜ ਬੰਦੀ ਛੋੜ ਦਿਵਸ ਮਨਾਉਣ ਨੂੰ ਲੈ ਕੇ ਸਿੱਖ ਸੰਗਤਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਸਵੇਰ ਤੋਂ ਲੈ ਕੇ ਸ਼ਾਮ ਤੱਕ ਗੁਰੂਘਰਾਂ ਵਿੱਚ ਖੂਬ ਰੌਣਕ-ਮੇਲਾ ਲੱਗਦਾ ਰਿਹਾ। ਸ਼ਹਿਰ ਦੇ ਮੰਦਰਾਂ ਅਤੇ ਗੁਰੂ ਘਰਾਂ ਵਿੱਚ ਲਾਈਟਿੰਗ ਲਾਈ ਗਈ। ਪਹਿਲੀ ਵਾਰ ਮਾਨਸਾ ਦੇ ਬੱਸ ਸਟੈਂਡ ਤੋਂ ਲੈਕੇ ਡਿਪਟੀ ਕਮਿਸ਼ਨਰ ਦੇ ਘਰ ਤੱਕ ਜਾਂਦੀ ਮੁੱਖ ਸੜਕ ’ਤੇ ਬਿਜਲਾਈ ਲੜੀਆਂ ਲਾਈਆਂ ਗਈਆਂ, ਜਿੰਨਾਂ ਦਾ ਦਿਲਕਸ਼ ਨਜ਼ਾਰਾ ਲੋਕਾਂ ਨੇ ਵੇਖਿਆ।

Advertisement
Show comments