ਕਬਾੜ ਦੀ ਦੁਕਾਨ ’ਚ ਸਾਲ ’ਚ ਤੀਜੀ ਵਾਰ ਚੋਰੀ
ਕਸਬੇ ਸ਼ਹਿਣਾ ਵਿੱਚ ਬੱਸ ਸਟੈਂਡ ਰੋਡ ’ਤੇ ਇੱਕ ਕਬਾੜ ਦੀ ਦੁਕਾਨ ’ਚ ਚੋਰੀ ਹੋਈ ਹੈ। ਦੁਕਾਨਦਾਰ ਸੁਨੀਲ ਕੁਮਾਰ ਭੋਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਰ ਕੰਧ ਟੱਪ ਕੇ ਅੰਦਰ ਦਾਖ਼ਲ ਹੋਏ ਤੇ ਸਿਲੰਡਰ ਅਤੇ ਗੱਲੇ ’ਚ ਪਈ ਭਾਨ ਚੋਰੀ ਕਰਕੇ...
Advertisement
ਕਸਬੇ ਸ਼ਹਿਣਾ ਵਿੱਚ ਬੱਸ ਸਟੈਂਡ ਰੋਡ ’ਤੇ ਇੱਕ ਕਬਾੜ ਦੀ ਦੁਕਾਨ ’ਚ ਚੋਰੀ ਹੋਈ ਹੈ। ਦੁਕਾਨਦਾਰ ਸੁਨੀਲ ਕੁਮਾਰ ਭੋਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਰ ਕੰਧ ਟੱਪ ਕੇ ਅੰਦਰ ਦਾਖ਼ਲ ਹੋਏ ਤੇ ਸਿਲੰਡਰ ਅਤੇ ਗੱਲੇ ’ਚ ਪਈ ਭਾਨ ਚੋਰੀ ਕਰਕੇ ਲੈ ਗਏ। ਜ਼ਿਕਰਯੋਗ ਹੈ ਕਿ ਇਸੇ ਕਬਾੜ ਦੀ ਦੁਕਾਨ ’ਚ ਇੱਕ ਸਾਲ ’ਚ ਤੀਸਰੀ ਚੋਰੀ ਹੋਈ ਹੈ। ਦੁਕਾਨਦਾਰ ਸੁਨੀਲ ਕੁਮਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਗ੍ਰਿਫਤਾਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ। ਚੋਰਾਂ ਨੇ ਪੂਰੀ ਦੁਕਾਨ ਦੀ ਫਰੋਲਾ ਫਰੋਲੀ ਕੀਤੀ।
Advertisement
Advertisement