ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮਹਿਲ ਕਲਾਂ ਹਲਕੇ ’ਚ ਚੋਰੀਆਂ ਜਾਰੀ

ਪਿੰਡ ਹਮੀਦੀ ਕਿਸਾਨਾਂ ਦੀਆਂ 15 ਮੋਟਰਾਂ ਤੋ ਤਾਰਾਂ ਚੋੋਰੀ; ਕਿਸਾਨਾਂ ਵੱਲੋਂ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ
Advertisement

ਲਖਵੀਰ ਸਿੰਘ ਚੀਮਾ

ਮਹਿਲ ਕਲਾਂ, 14 ਜੁਲਾਈ

Advertisement

ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿੱਚ ਖੇਤ ਮੋਟਰਾਂ ਤੋਂ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਬੀਤੀ ਰਾਤ ਚੋਰਾਂ ਨੇ ਹਲਕੇ ਦੇ ਪਿੰਡ ਹਮੀਦੀ ਵਿਖੇ 15 ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਕਰ ਲਈਆਂ। ਪੁਲੀਸ ਵੱਲੋਂ ਕਾਰਵਾਈ ਨਾ ਕਰਨ ਤੋਂ ਦੁਖੀ ਕਿਸਾਨਾਂ ਵਲੋਂ ਨਾਅਰੇਬਾਜ਼ੀ ਕਰਕੇ ਆਪਣਾ ਰੋਸ ਜ਼ਾਹਰ ਕੀਤਾ ਗਿਆ।

ਇਸ ਮੌਕੇ ਪੀੜਤ ਕਿਸਾਨ ਜਸਪ੍ਰੀਤ ਸਿੰਘ ਥਿੰਦ ਅਤੇੇ ਨਛੱਤਰ ਸਿੰਘ ਰਾਣੂ ਨੇ ਦੱਸਿਆ ਕਿ ਚੋਰਾਂ ਨੇ ਰਜਵਾਹੇ ਤੋਂ ਖਿਆਲੀ ਨੂੰ ਜਾਂਦੇ ਕੱਚੇ ਰਸਤੇ ਅਤੇ ਸਹੌਰ ਨੂੰ ਜਾਂਦੇ ਲਿੰਕ ਰਸਤੇ ’ਤੇ ਸਥਿਤ ਮੋਟਰਾਂ ਨੂੰ ਨਿਸ਼ਾਨਾ ਬਣਾਇਆ। ਚੋਰ ਮੋਟਰਾਂ ਤੋਂ ਤਾਰਾਂ ਵੱਢ ਕੇ, ਸਪਰੇਅ ਵਾਲੇ ਪੰਪ ਅਤੇ ਕੋਠੀਆਂ ਅੰਦਰੋਂ ਭਾਂਡੇ ਚੋਰੀ ਕਰਕੇ ਫਰਾਰ ਹੋ ਗਏ। ਉਹਨਾਂ ਦੱਸਿਆ ਕਿ ਕਿਸਾਨ ਯਾਦਵਿੰਦਰ ਸਿੰਘ ਥਿੰਦ, ਰਾਜਵਿੰਦਰ ਸਿੰਘ, ਰਾਮ ਸਿੰਘ, ਗੁਰੂਘਰ ਦੀ ਜ਼ਮੀਨ, ਸਿਕੰਦਰਪਾਲ ਸਿੰਘ, ਦਰਸ਼ਨ ਸਿੰਘ, ਮਨਦੀਪ ਸਿੰਘ, ਨਵਦੀਪ ਸਿੰਘ, ਜਗਰੂਪ ਸਿੰਘ ਦੀ ਇੱਕ-ਇੱਕ ਮੋਟਰ ਤੋਂ ਇਲਾਵਾ ਮਨਦੀਪ ਸਿੰਘ ਦੀਆਂ ਦੋ ਮੋਟਰਾਂ ਅਤੇ ਚਮਕੌਰ ਸਿੰਘ ਦੀਆਂ ਤਿੰਨ ਮੋਟਰਾਂ ਤੋਂ ਕੁੱਲ 450 ਫੁੱਟ ਦੇ ਕਰੀਬ ਕੇਬਲ ਤਾਰ ਚੋਰੀ ਹੋਈ ਹੈ। ਇਸ ਤੋਂ ਇਲਾਵਾ ਚੋਰਾਂ ਨੇ ਸੱਤ ਸਪਰੇਅ ਵਾਲੇ ਪੰਪ, ਨੋਜ਼ਲਾਂ ਅਤੇ ਕੋਠੀਆਂ ਵਿੱਚ ਪਿਆ ਹੋਰ ਸਾਮਾਨ ਵੀ ਚੋਰੀ ਕਰ ਲਿਆ।

ਇਸ ਚੋਰੀ ਬਾਰੇ ਸਵੇਰ ਸਮੇਂ ਪਤਾ ਲੱਗਿਆ, ਜਿਸ ਤੋਂ ਬਾਅਦ ਪੰਚਾਇਤ ਨੂੰ ਨਾਲ ਲੈ ਕੇ ਪੁਲੀਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਕਿਸਾਨਾਂ ਨੇ ਰੋਸ ਜ਼ਾਹਰ ਕੀਤਾ ਕਿ ਝੋਨੇ ਦੀ ਸੀਜ਼ਨ ਦੌਰਾਨ ਉਨ੍ਹਾਂ ਨੂੰ ਇਨ੍ਹਾਂ ਚੋਰੀਆਂ ਕਾਰਨ ਵੱਡੀ ਸਮੱਸਿਆ ਝੱਲਣੀ ਪੈ ਰਹੀ ਹੈ। ਪੁਲੀਸ ਇਨ੍ਹਾਂ ਚੋਰੀਆਂ ਨੂੰ ਰੋਕਣ ਵਿੱਚ ਲਗਾਤਾਰ ਨਾਕਾਮ ਰਹੀ ਹੈ।

 

 

Advertisement