ਘਰ ’ਚੋਂ ਗਹਿਣੇ ਤੇ ਨਗਦੀ ਚੋਰੀ
ਪੱਤਰ ਪ੍ਰੇਰਕ ਲੰਬੀ, 28 ਮਈ ਮੰਡੀ ਕਿੱਲਿਆਂਵਾਲੀ ਵਿੱਚ ਪਰਵਾਸੀ ਪਰਿਵਾਰ ਦੇ ਬੰਦ ਮਕਾਨ ਵਿੱਚੋਂ 2.70 ਲੱਖ ਰੁਪਏ ਨਗਦ ਅਤੇ ਸੋਨੇ-ਚਾਂਦੀ ਦੇ ਗਹਿਣੇ ਚੋਰੀ ਹੋ ਗਏ। ਮਕਾਨ ਮਾਲਕ ਪਰਿਵਾਰ ਸਮੇਤ 22 ਦਿਨਾਂ ਲਈ ਉੱਤਰ ਪ੍ਰਦੇਸ਼ ਵਿੱਚ ਵਿਆਹ ’ਤੇ ਗਿਆ ਹੋਇਆ ਸੀ।...
Advertisement
ਪੱਤਰ ਪ੍ਰੇਰਕ
ਲੰਬੀ, 28 ਮਈ
Advertisement
ਮੰਡੀ ਕਿੱਲਿਆਂਵਾਲੀ ਵਿੱਚ ਪਰਵਾਸੀ ਪਰਿਵਾਰ ਦੇ ਬੰਦ ਮਕਾਨ ਵਿੱਚੋਂ 2.70 ਲੱਖ ਰੁਪਏ ਨਗਦ ਅਤੇ ਸੋਨੇ-ਚਾਂਦੀ ਦੇ ਗਹਿਣੇ ਚੋਰੀ ਹੋ ਗਏ। ਮਕਾਨ ਮਾਲਕ ਪਰਿਵਾਰ ਸਮੇਤ 22 ਦਿਨਾਂ ਲਈ ਉੱਤਰ ਪ੍ਰਦੇਸ਼ ਵਿੱਚ ਵਿਆਹ ’ਤੇ ਗਿਆ ਹੋਇਆ ਸੀ। ਘਟਨਾ ਦਾ ਖੁਲਾਸਾ ਪਰਿਵਾਰ ਦੀ ਵਾਪਸੀ ’ਤੇ ਹੋਇਆ। ਚੋਰਾਂ ਨੇ ਮਕਾਨ ਵਿੱਚ ਪੂਰੀ ਤਸੱਲੀ ਨਾਲ ਅਲਮਾਰੀਆਂ, ਸੰਦੂਕਾਂ ਤੇ ਪੇਟੀਆਂ ਦੀ ਭੰਨ-ਤੋੜ ਕਰਕੇ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰ ਰੌਸ਼ਨਦਾਨ ਜ਼ਰੀਏ ਮਕਾਨ ਵਿੱਚ ਦਾਖ਼ਲ ਹੋਏ। ਜ਼ਿਕਰਯੋਗ ਹੈ ਕਿ ਪਰਵਾਸੀ ਪਰਿਵਾਰ ਦੀ ਚਾਰ ਧੀਆਂ ਅਤੇ ਮਾਂ ਲੋਕਾਂ ਦੇ ਘਰਾਂ ਵਿੱਚ ਸਾਫ਼-ਸਫ਼ਾਈ ਦਾ ਕੰਮ ਅਤੇ ਲੋਕਾਂ ਦੇ ਕੱਪੜੇ ਪ੍ਰੈਸ ਕਰਕੇ ਪਰਿਵਾਰ ਦਾ ਵੇਲਾ ਲੰਘਾਉਂਦੀਆਂ ਹਨ। ਥਾਣਾ ਮੁਖੀ ਕਰਮਜੀਤ ਕੌਰ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।
Advertisement