ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰਜਵਾਹੇ ਦਾ ਪਾਣੀ ਉੱਛਲ ਕੇ ਖੇਤਾਂ ਵਿੱਚ ਭਰਿਆ

ਬਿਨਾਂ ਸਫ਼ਾਈ ਕੀਤਿਆਂ ਪਾਣੀ ਛੱਡਣ ਕਾਰਨ ਆਈ ਦਿੱਕਤ; ਕਿਸਾਨਾਂ ਵੱਲੋਂ ਨਾਅਰੇਬਾਜ਼ੀ
ਨਹਿਰੀ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ।
Advertisement

ਲਖਵੀਰ ਸਿੰਘ ਚੀਮਾ

ਟੱਲੇਵਾਲ­,­ 26 ਜੂਨ

Advertisement

‘ਵੇਲੇ ਦਾ ਕੰਮ ਕੁਵੇਲੇ ਦੀਆਂ ਟੱਕਰਾਂ’ ਦੀ ਕਹਾਵਤ ਨਹਿਰੀ ਵਿਭਾਗ ’ਤੇ ਲਾਗੂ ਹੋ ਰਹੀ ਹੈ। ਪਿੰਡ ਚੀਮਾ ਦੇ ਰਜਵਾਹੇ ਦੀ ਸਫ਼ਾਈ ਕੀਤੇ ਬਿਨਾਂ ਮਹਿਕਮੇ ਨੇ ਪਾਣੀ ਛੱਡ ਦਿੱਤਾ। ਇਸ ਕਾਰਨ ਰਜਵਾਹਾ ਓਵਰਫਲੋਅ ਹੋ ਗਿਆ ਤੇ ਪਾਣੀ ਮੱਕੀ ਦੇ ਖੇਤਾਂ ਵਿੱਚ ਵੜ ਗਿਆ। ਰਜਵਾਹਾ ਟੁੱਟਣ ਦੇ ਡਰੋਂ ਕਿਸਾਨਾਂ ਵਲੋਂ ਆਪਣੇ ਪੱਧਰ ’ਤੇ ਪਾਣੀ ਰੋਕਣ ਲਈ ਮਿੱਟੀ ਲਾ ਕੇ ਪ੍ਰਬੰਧ ਕੀਤੇ ਗਏ। ਦੋ ਦਿਨਾਂ ਬਾਅਦ ਅੱਜ ਵਿਭਾਗ ਭਰੇ ਰਜਵਾਹੇ ਵਿੱਚ ਸਫ਼ਾਈ ਕਰਵਾ ਰਿਹਾ ਹੈ।

ਕਿਸਾਨ ਹਰਬੰਸ ਸਿੰਘ­, ਲਖਵਿੰਦਰ ਸਿੰਘ,­ ਕੌਰਾ ਸਿੰਘ ਅਤੇ ਕਰਮਜੀਤ ਸਿੰਘ ਨੇ ਦੱਸਿਆ ਕਿ ਨਹਿਰੀ ਮਹਿਕਮੇ ਨੇ ਅਧੂਰੀ ਸਫ਼ਾਈ ਕਰਵਾ ਕੇ ਪਾਣੀ ਛੱਡ ਦਿੱਤਾ ਜਿਸ ਕਾਰਨ ਪਿਛਲੇ ਦੋ ਦਿਨਾਂ ਤੋਂ ਰਜਵਾਹੇ ਦਾ ਪਾਣੀ ਉੱਛਲ ਕੇ ਖੇਤਾਂ ਵਿੱਚ ਭਰ ਰਿਹਾ ਹੈ। ਇਸ ਕਾਰਨ 10 ਏਕੜ ਤੋਂ ਵੱਧ ਮੱਕੀ ਵਿੱਚ ਪਾਣੀ ਭਰ ਗਿਆ ਹੈ ਜਿਸ ਕਾਰਨ ਫ਼ਸਲ ਸੁੱਕਣ ਦਾ ਡਰ ਹੈ। ਉਨ੍ਹਾਂ ਕਿਹਾ ਕਿ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਵਾਰ-ਵਾਰ ਜਾਣੂ ਕਰਵਾਉਣ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਕਰ ਕੇ ਆਪਣੇ ਤੌਰ ’ਤੇ ਸੂਏ ਦੇ ਕੰਢਿਆਂ ਉੱਪਰ ਮਿੱਟੀ ਪਾ ਕੇ ਫ਼ਸਲਾਂ ਨੂੰ ਬਚਾਉਣ ਲਈ ਪ੍ਰਬੰਧ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਨੇ ਅੱਜ ਜੇਸੀਬੀ ਮਸ਼ੀਨ ਅਤੇ ਮਨਰੇਗਾ ਮਜ਼ਦੂਰਾਂ ਨਾਲ ਪਾਣੀ ਨਾਲ ਭਰੇ ਸੂਏ ਵਿੱਚ ਸਫ਼ਾਈ ਦਾ ਕੰਮ ਆਰੰਭਿਆ ਹੈ।

ਇਸ ਮੌਕੇ ਵਿਭਾਗ ਦੇ ਜੇਈ ਮਨਪ੍ਰੀਤ ਸਿੰਘ ਨੇ ਕਿਹਾ ਕਿ ਰਜਵਾਹੇ ਵਿੱਚ ਕੁੱਝ ਘਰਾਂ ਵੱਲੋਂ ਫਲੱਸ਼ਾਂ ਆਦਿ ਦਾ ਗੰਦਾ ਪਾਣੀ ਪਾਇਆ ਜਾ ਰਿਹਾ ਹੈ­। ਇਸ ਕਰ ਕੇ ਮਨਰੇਗਾ ਮਜ਼ਦੂਰਾਂ ਨੇ ਇਸ ਦੀ ਸਫ਼ਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਰਜਵਾਹੇ ਵਿੱਚ ਗੰਦਾ ਪਾਣੀ ਪਾਉਣਾ ਬੰਦ ਨਾ ਕੀਤਾ ਤਾਂ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Advertisement