ਸਾਹਿਤ ਦਾ ਮਕਸਦ ਲੋਕਾਈ ਦੀ ਪੀੜ ਨੂੰ ਚਿੱਤਰਨ ਕਰਨਾ: ਕੁਲਦੀਪ
ਮਿਨੀ ਕਹਾਣੀ ਲੇਖਕ ਮੰਚ ਪੰਜਾਬ ਅਤੇ ਪੇਂਡੂ ਸਾਹਿਤ ਸਭਾ ਬਾਲਿਆਂਵਾਲੀ ਵੱਲੋਂ ਅਦਾਰਾ ਤ੍ਰੈਮਾਸਿਕ ਮਿਨੀ ਦੇ ਸਹਿਯੋਗ ਨਾਲ ‘ਮਿਨੀ ਕਹਾਣੀ ਪਾਠ, ਚਰਚਾ ਅਤੇ ਸਨਮਾਨ ਸਮਾਰੋਹ’ ਕਵੀਸ਼ਰ ਮਾਘੀ ਸਿੰਘ ਯਾਦਗਾਰੀ ਲਾਇਬ੍ਰੇਰੀ ਅਤੇ ਬ੍ਰਿਗੇਡੀਅਰ ਬੰਤ ਸਿੰਘ ਮੈਮੋਰੀਅਲ ਸੁਵਿਧਾ ਕੇਂਦਰ ਵਿੱਚ ਕਰਵਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ’ਚ ਡਾ. ਕੁਲਦੀਪ ਸਿੰਘ ਚੇਅਰਪਰਸਨ ਪੰਜਾਬੀ ਵਿਭਾਗ ਕੁਰਕੂਸ਼ੇਤਰ ਯੂਨੀਵਰਿਸਟੀ, ਡਾ. ਸ਼ੀਲ ਕੌਸ਼ਿਕ ਸਿਰਸਾ, ਡਾ. ਪ੍ਰਦੀਪ ਕੌੜਾ, ਡਾ. ਹਰਪ੍ਰੀਤ ਸਿੰਘ ਰਾਣਾ, ਡਾ. ਸ਼ਿਆਮ ਸੁੰਦਰ ਦੀਪਤੀ, ਡਾ. ਗੁਰਪ੍ਰੀਤ ਸੰਗਰਾਣਾ, ਪ੍ਰਧਾਨ ਸੁਖਦਰਸ਼ਨ ਗਰਗ ਸ਼ਾਮਲ ਹੋਏ। ਇਸ ਮੌਕੇ ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਅਸਲੀ ਸਾਹਿਤ ਦਾ ਮਕਸਦ ਲੋਕਾਈ ਦੀ ਪੀੜ ਨੂੰ ਚਿੱਤਰਨ ਕਰਨਾ ਹੈ, ਜਿਹੜੇ ਸਾਹਿਤ ਵਿੱਚ ਮਨੁੱਖੀ ਸੰਵੇਦਨਾਵਾਂ ਨਹੀਂ ਹੁੰਦੀਆਂ ਉਹ ਸਾਹਿਤ ਲੋਕਪੱਖੀ ਨਹੀਂ ਹੁੰਦਾ। ਸਨਮਾਨ ਸਮਾਗਮ ਵਿੱਚ ਮੰਚ ਵੱਲੋਂ ਡਾ. ਅਮਰ ਕੋਮਲ ਪਟਿਆਲਾ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ ਲਈ ‘ਦਰਸ਼ਨ ਮਿਤਵਾ ਯਾਦਗਾਰੀ ਮਿਨੀ ਕਹਾਣੀ ਲਾਈਫ ਟਾਈਮ ਅਚੀਵਮੈਂਟ ਐਵਾਰਡ’ ਦਿੱਤਾ ਗਿਆ ਅਤੇ ਕਾਮਰੇਡ ਜਸਵੰਤ ਸਿੰਘ ਕਾਰਸ਼ਿੰਗਾਰ ਯਾਦਗਾਰੀ ਮਿਨੀ ਕਹਾਣੀ ਵਿਕਾਸ ਪੁਰਸਕਾਰ ਅਸ਼ਵਨੀ ਗੁਪਤਾ, ਅਮਰਜੀਤ ਸਿੰਘ ਸਰੀਂਹ ਏ ਐੱਸ ਆਈ ਯਾਦਗਾਰੀ ਮਿਨੀ ਕਹਾਣੀ ਅਲੋਚਕ ਪੁਰਸਕਾਰ ਡਾ. ਕੁਲਦੀਪ ਸਿੰਘ, ਗੁਲਸ਼ਨ ਰਾਏ ਯਾਦਗਾਰੀ ਸਰਵੋਤਮ ਮਿਨੀ ਕਹਾਣੀ ਪੁਰਸਕਾਰ ਬਿਕਰਮਜੀਤ ਨੂਰ, ਮਾਤਾ ਮਹਾਦੇਵੀ ਕੌਸ਼ਿਕ ਯਾਦਗਾਰੀ ਲਘੂਕਥਾ ਪੁਰਸਕਾਰ ਅੰਜੂ ਖਰਬੰਦਾ ਦਿੱਲੀ, ਗੋਪਾਲ ਵਿੰਦਰ ਮਿੱਤਲ ਯਾਦਗਾਰੀ ਮਿਨੀ ਕਹਾਣੀ ਖੋਜ ਪੁਰਸਕਾਰ ਕਰਮਵੀਰ ਸਿੰਘ ਸੂਰੀ, ਰਜਿੰਦਰ ਕੁਮਾਰ ਨੀਟਾ ਯਾਦਗਾਰੀ ਮਿੰਨੀ ਕਹਾਣੀ ਯੁਵਾ ਲੇਖਕ ਪੁਰਸਕਾਰ ਪਰਮਜੀਤ ਕੌਰ ਸ਼ੇਖੂਪੁਰ ਕਲਾਂ ਅਤੇ ਗੁਰਬਚਨ ਸਿੰਘ ਕੋਹਲੀ ਯਾਦਗਾਰੀ ਮਿਨੀ ਕਹਾਣੀ ਸਹਿਯੋਗੀ ਪੁਰਸਕਾਰ ਡਾ.ਨਰੇਸ਼ ਗਰੋਵਰ ਅੰਮ੍ਰਿਤਸਰ ਨੂੰ ਦਿੱਤੇ ਗਏ। ਇਸ ਮੌਕੇ ਮਿਨੀ ਕਹਾਣੀ ਦੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
