ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਛੇ ਦਹਾਕੇ ਪੁਰਾਣੇ ਕੈਰੋਂ ਸਰਵੇ ਬੰਨ੍ਹ ਦਾ ਮੁੱਦਾ ਮੁੜ ਭਖਿਆ

  ਹਲਕੇ ਅੰਦਰ ਕੈਰੋ ਸਰਵੇ ਨਾਮੀ ਨਵਾਂ ਬੰਨ੍ਹ ਬਣਾਏ ਜਾਣ ਦਾ ਮਾਮਲਾ ਛੇ ਦਹਾਕਿਆਂ ਬਾਅਦ ਮੁੜ ਭਖਿਆ ਹੈ। ਜ਼ਿਕਰਯੋਗ ਹੈ ਕਿ ਮਰਹੂਮ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਆਪਣੇ ਕਾਰਜਕਾਲ ਦੌਰਾਨ ਹਲਕੇ ਅੰਦਰ ਸਤਲੁਜ ’ਤੇ ਨਵੇਂ ਬੰਨ੍ਹ ਲਈ ਸਰਵੇ ਕਰਵਾਇਆ...
Advertisement

 

ਹਲਕੇ ਅੰਦਰ ਕੈਰੋ ਸਰਵੇ ਨਾਮੀ ਨਵਾਂ ਬੰਨ੍ਹ ਬਣਾਏ ਜਾਣ ਦਾ ਮਾਮਲਾ ਛੇ ਦਹਾਕਿਆਂ ਬਾਅਦ ਮੁੜ ਭਖਿਆ ਹੈ। ਜ਼ਿਕਰਯੋਗ ਹੈ ਕਿ ਮਰਹੂਮ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਆਪਣੇ ਕਾਰਜਕਾਲ ਦੌਰਾਨ ਹਲਕੇ ਅੰਦਰ ਸਤਲੁਜ ’ਤੇ ਨਵੇਂ ਬੰਨ੍ਹ ਲਈ ਸਰਵੇ ਕਰਵਾਇਆ ਸੀ। ਹਾਲਾਂਕਿ ਸੂਬਾ ਸਰਕਾਰ ਦੀ ਇਸ ਪ੍ਰੋਪਜਲ ਨੂੰ ਉਸ ਵੇਲੇ ਦੀ ਕੇਂਦਰ ਸਰਕਾਰ ਨੇ ਰੋਕ ਲਿਆ ਸੀ।

Advertisement

ਜਾਣਕਾਰੀ ਮੁਤਾਬਕ ਹੜ੍ਹਾਂ ਦੇ ਪ੍ਰਕੋਪ ਨਾਲ ਜੂਝ ਰਹੇ ਧਰਮਕੋਟ ਦੇ ਲੋਕਾਂ ਨੇ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਤੱਕ ਪਹੁੰਚ ਕਰਕੇ ਸਤਲੁਜ ਅਧੀਨ ਆਉਂਦੇ ਪਿੰਡਾਂ ਅਤੇ ਲਗਪਗ ਪੰਜ ਹਜ਼ਾਰ ਏਕੜ ਜ਼ਮੀਨਾਂ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਦੀ ਮੰਗ ਉਠਾਈ ਸੀ। ਉਸ ਵੇਲੇ ਦੀ ਸਰਕਾਰ ਨੇ ਫੌਰੀ ਕਾਰਵਾਈ ਅਮਲ ਵਿੱਚ ਲਿਆਂਦੀ ਅਤੇ ਹਲਕੇ ਦੇ ਪਿੰਡ ਸ਼ੇਰੇਵਾਲਾ ਤੋਂ ਲੈਕੇ ਬੰਡਾਲਾ ਪਿੰਡ ਤੱਕ ਲਗਭਗ 7 ਕਿਲੋਮੀਟਰ ਦੂਰੀ ਵਾਲੇ ਨਵੇਂ ਬੰਨ੍ਹ ਦਾ ਸਰਵੇਖਣ ਕਰਵਾ ਲਿਆ ਸੀ।

ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਫਾਇਲ ਨੂੰ ਕੇਂਦਰ ਸਰਕਾਰ ਪਾਸ ਭੇਜ ਦਿੱਤਾ ਗਿਆ ਸੀ ਪਰ ਕੇਂਦਰ ਸਰਕਾਰ ਨੇ ਬਹਾਨੇਬਾਜ਼ੀ ਕਰਕੇ ਫਾਇਲ ਠੰਡੇ ਬਸਤੇ ਵਿੱਚ ਪਾ ਦਿੱਤਾ ਸੀ। ਬਾਅਦ ਵਿੱਚ ਸੂਬਾ ਸਰਕਾਰਾਂ ਵਿੱਚ ਹਲਕੇ ਦੇ ਮੰਤਰੀ ਬਣੇ ਵਿਧਾਇਕਾਂ ਐਡਵੋਕੇਟ ਸ਼ੀਤਲ ਸਿੰਘ ਅਤੇ ਜਥੇਦਾਰ ਤੋਤਾ ਸਿੰਘ ਨੇ ਵੀ ਸਮੇਂ ਸਮੇਂ ਤੇ ਕੈਰੋਂ ਸਰਵੇ ਬੰਨ੍ਹ ਦੀ ਮੰਗ ਚੁੱਕੀ ਗਈ ਸੀ।

ਪੰਜਾਬ ਵਿੱਚ ਆਏ ਹੜ੍ਹਾਂ ਤੋਂ ਬਾਅਦ ਇਸ ਬੰਨ ਦਾ ਮਾਮਲਾ ਮੁੜ ਉੱਠਿਆ ਹੈ। ਬੀਤੇ ਦਿਨ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਆਏ ਕੇਂਦਰੀ ਮੰਤਰੀ ਐੱਸ ਪੀ ਸਿੰਘ ਬਘੇਲ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਹਰਜੋਤ ਕਮਲ ਅਤੇ ਹਲਕੇ ਦੇ ਮੰਡਲ ਪ੍ਰਧਾਨਾਂ ਨੇ ਕਿਹਾ ਕਿ ਕੇਂਦਰੀ ਮੰਤਰੀ ਨੇ ਇਸਦਾ ਸਾਰਥਿਕ ਹੁੰਗਾਰਾ ਭਰਿਆ ਹੈ।

ਜਾਣਕਾਰੀ ਮੁਤਾਬਕ ਸਾਬਕਾ ਵਿਧਾਇਕ ਹਰਜੋਤ ਕਮਲ ਨੇ ਪ੍ਰਧਾਨ ਮੰਤਰੀ ਦੀ ਗੁਰਦਾਸਪੁਰ ਫੇਰੀ ਸਮੇਂ ਇਹ ਮਾਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਵੀ ਚੁੱਕਿਆ ਸੀ। ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦਾ ਕਹਿਣਾ ਹੈ ਕਿ ਜੇਕਰ ਕੇਂਦਰ ਕੈਰੋਂ ਸਰਵੇ ਬੰਨ੍ਹ ਨੂੰ ਮੰਜ਼ੂਰੀ ਦੇ ਦਿੰਦੀ ਹੈ ਤਾਂ ਇਕ ਤਾਂ ਹਲਕੇ ਦੇ ਤਿੰਨ ਪਿੰਡ ਸ਼ੇਰੇਵਾਲਾ,ਕੰਬੋ ਖੁਰਦ ਅਤੇ ਸੰਘੇੜਾ ਸੱਤਲੁਜ ਦੇ ਘੇਰੇ ਤੋਂ ਬਾਹਰ ਆ ਜਾਣਗੇ ਅਤੇ ਦੂਸਰਾ ਖੇਤੀ ਯੋਗ ਲਗਪਗ ਪੰਜ ਹਜ਼ਾਰ ਏਕੜ ਰਕਬਾ ਵੀ ਪੂਰੀ ਤਰ੍ਹਾਂ ਸੁਰੱਖਿਅਤ ਹੋ ਜਾਵੇਗਾ।

Advertisement
Show comments