ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਆਈ ਪੀ ਐਸ ਅਧਿਕਾਰੀ ਖੁਦਕੁਸ਼ੀ ਮਾਮਲੇ ਦਾ ਸੇਕ ਮਾਲਵਾ ਦੇ ਸ਼ਹਿਰਾਂ ਤੱਕ ਪੁੱਜਿਆ

ਮੋਦੀ ਰਾਜ ਦੌਰਾਨ ਦਲਿਤਾਂ ਉਪਰ ਹੋ ਰਹੇ ਹਮਲਿਆਂ ਅਤੇ ਉਨ੍ਹਾਂ ਨੂੰ ਜਲੀਲ ਕਰਨ ਦੀਆਂ ਵਧੀਆਂ ਘਟਨਾਵਾਂ ਵਿਰੁੱਧ ਅੱਜ ਇਥੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਵਿੱਚ ਇਲਾਕੇ ਦੀਆਂ ਸਮਾਜਿਕ, ਸਿਆਸੀ, ਮੁਲਾਜ਼ਮ ਅਤੇ ਕਿਸਾਨ-ਮਜ਼ਦੂਰ ਜਥੇਬੰਦੀਆਂ ਨੇ ਹਿੱਸਾ ਲਿਆ। ਜਥੇਬੰਦੀਆਂ ਨੇ...
ਮਾਨਸਾ ਵਿੱਚ ਰੋਸ ਪ੍ਰਦਰਸ਼ਨ ਦੌਰਾਨ ਪੁਤਲਾ ਫੂਕਦੇ ਹੋਏ ਵੱਖ-ਵੱਖ ਧਿਰਾਂ ਦੇ ਆਗੂ।
Advertisement

ਮੋਦੀ ਰਾਜ ਦੌਰਾਨ ਦਲਿਤਾਂ ਉਪਰ ਹੋ ਰਹੇ ਹਮਲਿਆਂ ਅਤੇ ਉਨ੍ਹਾਂ ਨੂੰ ਜਲੀਲ ਕਰਨ ਦੀਆਂ ਵਧੀਆਂ ਘਟਨਾਵਾਂ ਵਿਰੁੱਧ ਅੱਜ ਇਥੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਵਿੱਚ ਇਲਾਕੇ ਦੀਆਂ ਸਮਾਜਿਕ, ਸਿਆਸੀ, ਮੁਲਾਜ਼ਮ ਅਤੇ ਕਿਸਾਨ-ਮਜ਼ਦੂਰ ਜਥੇਬੰਦੀਆਂ ਨੇ ਹਿੱਸਾ ਲਿਆ। ਜਥੇਬੰਦੀਆਂ ਨੇ ਹਰਿਆਣਾ ਦੇ ਏਡੀਜੀਪੀ ਨੂੰ ਉਚ ਅਧਿਕਾਰੀਆਂ ਵੱਲੋਂ ਲਗਾਤਾਰ ਜਾਤ ਆਧਾਰ ’ਤੇ ਜ਼ਲੀਲ ਕਰਨ ਕਰਕੇ ਖੁਦਕੁਸ਼ੀ ਲਈ ਮਜਬੂਰ ਕਰਨ ਦੀ ਨਿੰਦਾ ਕੀਤੀ ਗਈ ਅਤੇ ਰਾਏ ਬਰੇਲੀ ਵਿੱਚ ਬੇਕਸੂਰ ਦਲਿਤ ਨੌਜਵਾਨ ਹਰੀ ਓਮ ਵਾਲਮੀਕੀ ਨੂੰ ਕੁੱਟ-ਕੁੱਟ ਕੇ ਜਾਨੋਂ ਮਾਰਨ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਦਾ ਇੱਕ ਵਕੀਲ ਵੱਲੋਂ ਅਪਮਾਨ ਕਰਨ ਦੀ ਨਿੰਦਾ ਕੀਤੀ। ਮਨੂੰਵਾਦ ਦਾ ਪੁਤਲਾ ਫੂਕਕੇ ਵਿਖਾਵਾਕਾਰੀਆਂ ਨੇ ਕਸੂਰਵਾਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ। ਬੁਲਾਰਿਆਂ ਨੇ ਪੰਜਾਬ ਤੇ ਕਰਨਾਟਕ ਦੀ ਪੁਲੀਸ ਵੱਲੋਂ ਚੀਫ਼ ਜਸਟਿਸ ਬਾਰੇ ਸੋਸ਼ਲ ਮੀਡੀਆ ਉਤੇ ਅਪਮਾਨਜਨਕ ਵੀਡੀਓਜ਼ ਸ਼ੇਅਰ ਕਰਨ ਵਾਲੇ ਅਨਸਰਾਂ ਖਿਲਾਫ਼ ਕੇਸ ਦਰਜ ਕਰਨ ਦੀ ਸ਼ਲਾਘਾ ਕੀਤੀ ਹੈ।

ਇਸ ਪ੍ਰਦਰਸ਼ਨ ਨੂੰ ਸੁਖਦਰਸ਼ਨ ਸਿੰਘ ਨੱਤ, ਬੀਐੱਸਪੀ ਆਗੂ ਗੁਰਮੇਲ ਸਿੰਘ ਬੋੜਾਵਾਲ, ਸੀਪੀਆਈ (ਐੱਮ ਐੱਲ) ਲਿਬਰੇਸ਼ਨ ਦੇ ਕੇਂਦਰੀ ਆਗੂ ਰਾਜਵਿੰਦਰ ਸਿੰਘ ਰਾਣਾ, ਸੀਪੀਆਈ ਆਗੂ ਕ੍ਰਿਸ਼ਨ ਚੌਹਾਨ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸਿਕੰਦਰ ਸਿੰਘ ਘਰਾਂਗਣਾਂ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਕਰਨੈਲ ਸਿੰਘ ਮਾਨਸਾ, ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਦੇ ਆਗੂ ਬਲਵਿੰਦਰ ਸਿੰਘ ਘਰਾਂਗਣਾਂ, ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਅਮੋਲਕ ਡੇਲੂਆਣਾ, ਪਰਮਿੰਦਰ ਸਿੰਘ, ਕੁਲਦੀਪ ਚੌਹਾਨ, ਐਡਵੋਕੇਟ ਕੁਲਵਿੰਦਰ ਉੱਡਤ, ਆਤਮਾ ਸਿੰਘ ਪਮਾਰ , ਮਨਜੀਤ ਮਾਨ, ਜਗਰਾਜ ਰੱਲਾ, ਰਾਜਵਿੰਦਰ ਮੀਰ, ਲੱਖਾ ਸਿੰਘ ਸਹਾਰਨਾ ਅਤੇ ਜਸਬੀਰ ਕੌਰ ਨੱਤ ਨੇ ਵੀ ਸੰਬੋਧਨ ਕੀਤਾ।

Advertisement

ਬਾਬਾ ਸਾਹਿਬ ਪ੍ਰਤੀ ਅਪਸ਼ਬਦ ਬੋਲਣ ਖ਼ਿਲਾਫ਼ ਮੁੁਜ਼ਾਹਰਾ

ਡੱਬਵਾਲੀ (ਇਕਬਾਲ ਸਿੰਘ ਸ਼ਾਂਤ): ਬਾਬਾ ਸਾਹਿਬ ਡਾ. ਭੀਮਰਾਓ ਅੰਬੇਡਕਰ ਪ੍ਰਤੀ ਭੈੜੀ ਟਿੱਪਣੀ ਕਰਨ ਵਾਲੇ ਅਨਿਲ ਮਿਸ਼ਰਾ ਅਤੇ ਭਾਰਤ ਦੇ ਚੀਫ ਜਸਟਿਸ ਡੀ. ਵਾਈ. ਚੰਦਰਚੂੜ ’ਤੇ ਜੁੱਤਾ ਸੁੱਟਣ ਦੀ ਕੋਸ਼ਿਸ਼ ਕਰਨ ਵਾਲੇ ਰਾਕੇਸ਼ ਕਿਸ਼ੋਰ ਦੇ ਖਿਲਾਫ਼ ਅੱਜ ਇੱਥੇ ਐੱਸ ਸੀ ਭਾਈਚਾਰੇ ਵੱਲੋੋੋਂ ਮੁਜ਼ਾਹਰਾ ਕੀਤਾ ਗਿਆ। ਵਾਲਮੀਕਿ ਚੌਕ ’ਤੇ ਇਕੱਠੇ ਹੋਏ ਮੁਜ਼ਾਹਰਾਕਾਰੀਆਂ ਨੇ ਦੋਵਾਂ ਦੇ ਪੁਤਲੇ ਫੂਕੇ ਅਤੇ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ‘ਜੈ ਭੀਮ’, ‘ਬਾਬਾ ਸਾਹਿਬ ਅਮਰ ਰਹਿਣ’ ਅਤੇ ‘ਸੰਵਿਧਾਨ ਦਾ ਅਪਮਾਨ ਬਰਦਾਸ਼ਤ ਨਹੀਂ’ ਵਰਗੇ ਨਾਅਰੇ ਲਗਾ ਕੇ ਆਪਣਾ ਰੋਹ ਪ੍ਰਗਟਾਇਆ। ਪ੍ਰਦਰਸ਼ਨ ਦੀ ਅਗਵਾਈ ਹੇਠ ਅਖਿਲ ਭਾਰਤੀ ਰੇਗਰ ਮਹਾਪੰਚਾਇਤ ਹਰਿਆਣਾ ਦੇ ਸੂਬਾ ਪ੍ਰਧਾਨ ਪ੍ਰੇਮ ਕਨਵਾਡੀਆ, ਭੀਮਰਾਓ ਅੰਬੇਡਕਰ ਸਭਾ ਦੇ ਪ੍ਰਧਾਨ ਰਵਿੰਦਰ ਬਬਲੂ, ਕੌਂਸਲਰ ਭਾਰਤ ਭੂਸ਼ਣ ਭਾਰਤੀ, ਐਡਵੋਕੇਟ ਲਛਮਣ ਕਨਵਾੜੀਆ, ਰਾਕੇਸ਼ ਵਾਲਮੀਕੀ, ਕ੍ਰਿਸ਼ਨ ਕੀਨੀਆ, ਆਸ਼ਾ ਵਾਲਮੀਕੀ, ਅਮਰਨਾਥ ਬਾਗੜੀ, ਜਸਵਿੰਦਰ ਸਿੰਘ ਔਢਾਂ, ਬਨਾਰਸੀ ਦਾਸ, ਗੋਪਾਲ ਬਿੱਟੂ ਅਤੇ ਰਾਜਕੁਮਾਰ ਪਾਰਛਾ ਨੇ ਕੀਤੀ। ਇਨ੍ਹਾਂ ਆਗੂਆਂ ਨੇ ਕਿਹਾ ਕਿ ਬਾਬਾ ਸਾਹਿਬ ਦੇਸ਼ ਦੇ ਸੰਵਿਧਾਨ ਨਿਰਮਾਤਾ ਹਨ ਅਤੇ ਉਨ੍ਹਾਂ ਦੇ ਸਨਮਾਨ ਦੀ ਰਾਖੀ ਹਰ ਭਾਰਤੀ ਦਾ ਨੈਤਿਕ ਫਰਜ਼ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਜੋ ਸਮਾਜ ਵਿੱਚ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਐੱਸ ਸੀ ਸਮਾਜ ਨੇ ਚਿਤਾਵਨੀ ਦਿੱਤੀ ਕਿ ਜੇ ਮਾੜੀ ਟਿੱਪਣੀਆਂ ’ਤੇ ਰੋਕ ਨਾ ਲਗਾਈ ਗਈ ਅਤੇ ਮੁਲਜ਼ਮਾਂ ਨੂੰ ਸਜ਼ਾ ਨਾ ਮਿਲੀ ਤਾਂ ਅੰਦੋਲਨ ਨੂੰ ਹੋਰ ਤਿੱਖਾ ਰੂਪ ਦਿੱਤਾ ਜਾਵੇਗਾ।

Advertisement
Show comments