ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਟੇਡੀਅਮ ਦੇ ਨਵੀਨੀਕਰਨ ਲਈ ਰੱਖਿਆ ਨੀਂਹ ਪੱਥਰ

ਪੱਤਰ ਪ੍ਰੇਰਕ ਜੈਤੋ, 14 ਅਗਸਤ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੇ ਪਿੰਡ ਬਹਿਬਲ ਖੁਰਦ (ਨਿਆਮੀ ਵਾਲਾ) ਦੇ ਸਟੇਡੀਅਮ ਦੇ ਨਵੀਨੀਕਰਨ, ਸੁੰਦਰੀਕਰਨ, ਚਾਰਦੀਵਾਰੀ ਅਤੇ ਟਰੈਕ ਦੀ ਪੁਨਰ ਉਸਾਰੀ ਲਈ ਨੀਂਹ ਰੱਖ ਕੇ ਕੰਮ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਪਿੰਡ ਵਾਸੀਆਂ...
ਸਟੇਡੀਅਮ ਦੇ ਨਵੀਨੀਕਰਨ ਲਈ ਨੀਂਹ ਰੱਖਦੇ ਹੋਏ ਵਿਧਾਇਕ ਅਮੋਲਕ ਸਿੰਘ।-ਫੋਟੋ: ਕਟਾਰੀਆ
Advertisement

ਪੱਤਰ ਪ੍ਰੇਰਕ

ਜੈਤੋ, 14 ਅਗਸਤ

Advertisement

ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੇ ਪਿੰਡ ਬਹਿਬਲ ਖੁਰਦ (ਨਿਆਮੀ ਵਾਲਾ) ਦੇ ਸਟੇਡੀਅਮ ਦੇ ਨਵੀਨੀਕਰਨ, ਸੁੰਦਰੀਕਰਨ, ਚਾਰਦੀਵਾਰੀ ਅਤੇ ਟਰੈਕ ਦੀ ਪੁਨਰ ਉਸਾਰੀ ਲਈ ਨੀਂਹ ਰੱਖ ਕੇ ਕੰਮ ਦੀ ਸ਼ੁਰੂਆਤ ਕਰਵਾਈ।

ਇਸ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਨੇ ਦੱਸਿਆ ਕਿ ਇਸ ਕੰਮ ’ਤੇ ਇੱਕ ਕਰੋੜ ਤੋਂ ਵੱਧ ਦੀ ਰਾਸ਼ੀ ਖਰਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਦੇ ਲੜ ਲਾ ਕੇ ਤੰਦਰੁਸਤ ਬਣਾਉਣ ਲਈ ਪਿੰਡ-ਪਿੰਡ ਖੇਡ ਸਟੇਡੀਅਮਾਂ ਅਤੇ ਲਾਇਬ੍ਰੇਰੀਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਪਿੰਡ ਬਹਿਬਲ ਖੁਰਦ ਦੇ ਖੇਤਾਂ ਨੂੰ ਜਾਂਦੇ ਇੱਕ ਕੱਚੇ ਰਸਤੇ ਨੂੰ ਵੀ ਪੱਕਾ ਕੀਤਾ ਜਾਵੇਗਾ। ਵਿਧਾਇਕ ਨੇ ਲੋਕਾਂ ਦੀਆਂ ਸਮੱਸਿਆਵਾਂ ਨੋਟ ਕੀਤੀਆਂ ਅਤੇ ਇਨ੍ਹਾਂ ਦੇ ਜਲਦੀ ਹੱਲ ਦਾ ਭਰੋਸਾ ਦਿੱਤਾ। ਇਸ ਮੌਕੇ ਟਰੱਕ ਅਪ੍ਰੇਟਰਜ਼ ਐਸੋਸੀਏਸ਼ਨ ਦੇ ਸੂਬਾਈ ਆਗੂ ਐਡਵੋਕੇਟ ਹਰਸਿਮਰਨ ਮਲਹੋਤਰਾ, ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਧਰਮਜੀਤ ਸਿੰਘ ਰਾਮੇਆਣਾ, ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾ. ਲਛਮਣ ਭਗਤੂਆਣਾ, ‘ਆਪ’ ਯੂਥ ਵਿੰਗ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੋਬਿੰਦਰ ਸਿੰਘ ਵਾਲੀਆ, ਰੁਪਿੰਦਰ ਰਿੰਪੀ ਹਾਜ਼ਰ ਸਨ।

Advertisement