ਮੈਗਜ਼ੀਨ ‘ਪੰਜਾਬੀਅਤ’ ਦਾ ਪਲੇਠਾ ਅੰਕ ਕੋਟਕਪੂਰਾ ’ਚ ਰਿਲੀਜ਼
ਕੋਟਕਪੂਰਾ: ਸੈਂਟਰਲ ਵੈਲੀ ਕੈਲੀਫੋਰਨੀਆਂ ਤੋਂ ਪ੍ਰਕਾਸ਼ਿਤ ਮੈਗਜ਼ੀਨ ‘ਪੰਜਾਬੀਅਤ’ ਦਾ ਪਲੇਠਾ ਅੰਕ ਕੋਟਕਪੂਰਾ ਵਿੱਚ ਬੀਪੀਈਓ ਦਫ਼ਤਰ ਦੇ ਹਾਲ ਵਿੱਚ ਲੋਕ-ਅਰਪਣ ਕੀਤਾ ਗਿਆ। ਸ਼ਬਦ ਸਾਂਝ ਸੰਸਥਾ ਵੱਲੋਂ ਇਸ ਸਬੰਧੀ ਕਰਵਾਏ ਸਮਾਗਮ ਵਿੱਚ ਸਾਹਿਤ ਸਭਾ ਬਾਘਾਪੁਰਾਣਾ, ਦੀਪਕ ਜੈਤੋਈ ਸਾਹਿਤਕ ਮੰਚ ਜੈਤੋ, ਸਾਹਿਤ ਸਭਾ...
Advertisement
ਕੋਟਕਪੂਰਾ: ਸੈਂਟਰਲ ਵੈਲੀ ਕੈਲੀਫੋਰਨੀਆਂ ਤੋਂ ਪ੍ਰਕਾਸ਼ਿਤ ਮੈਗਜ਼ੀਨ ‘ਪੰਜਾਬੀਅਤ’ ਦਾ ਪਲੇਠਾ ਅੰਕ ਕੋਟਕਪੂਰਾ ਵਿੱਚ ਬੀਪੀਈਓ ਦਫ਼ਤਰ ਦੇ ਹਾਲ ਵਿੱਚ ਲੋਕ-ਅਰਪਣ ਕੀਤਾ ਗਿਆ। ਸ਼ਬਦ ਸਾਂਝ ਸੰਸਥਾ ਵੱਲੋਂ ਇਸ ਸਬੰਧੀ ਕਰਵਾਏ ਸਮਾਗਮ ਵਿੱਚ ਸਾਹਿਤ ਸਭਾ ਬਾਘਾਪੁਰਾਣਾ, ਦੀਪਕ ਜੈਤੋਈ ਸਾਹਿਤਕ ਮੰਚ ਜੈਤੋ, ਸਾਹਿਤ ਸਭਾ ਬਠਿੰਡਾ, ਸਿਰਜਣਾ ਕੇਂਦਰ ਕਪੂਰਥਲਾ ਅਤੇ ਫਰੀਦਕੋਟ ਦੇ ਸਾਹਿਤ ਰਸੀਏ ਅਤੇ ਕਲਮਕਾਰਾਂ ਨੇ ਭਾਗ ਲਿਆ। ਸੰਪਾਦਕ ਅਵਤਾਰ ਗੋਂਦਾਰਾ ਅਤੇ ਮੁੱਖ ਸੰਪਾਦਕ ਸੰਤੋਖ ਮਿਨਹਾਸ ਨੇ ਕਿਹਾ ਇਸ ਪ੍ਰਕਾਸ਼ਨ ਰਾਹੀਂ, ਸਰੀਰਕ ਬਲ ਵਜੋਂ ਪ੍ਰਚਾਰੀ ਜਾਂਦੀ ਪੰਜਾਬੀਅਤ ਨਾਲ, ਬੁੱਧੀ ਨੂੰ ਜੋੜਨ ਦਾ ਸੱਦਾ ਦਿੱਤਾ ਗਿਆ ਹੈ। ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਮਨਜੀਤ ਪੁਰੀ ਅਤੇ ਸਿਰਜਣਾ ਕੇਂਦਰ ਕਪੂਰਥਲਾ ਦੇ ਪ੍ਰਧਾਨ ਪ੍ਰੋ. ਕੁਲਵੰਤ ਔਜਲਾ ਨੇ ‘ਪੰਜਾਬੀਅਤ’ ਮੈਗਜ਼ੀਨ ਦਾ ਸਵਾਗਤ ਕਰਦਿਆਂ ਆਖਦਿਆਂ ਕਿਹਾ, ਕਿ ਇਸ ਵਿੱਚ ਗਲਪ ਤੋਂ ਇਲਾਵਾ, ਸਮਾਜ-ਵਿਗਿਆਨ, ਮਨੋਵਿਗਿਆਨ, ਸਿਹਤ ਅਤੇ ਸਭਿਆਚਾਰ ਨਾਲ ਜੁੜੇ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ ਹੈ। -ਪੱਤਰ ਪ੍ਰੇਰਕ
Advertisement
Advertisement