ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਾਟਕ ‘ਸੱਤਾਂ ਦਰਿਆਵਾਂ ਦੇ ਜਾਏ’ ਨਾਲ ਮੇਲੇ ਦਾ ਆਗਾਜ਼

ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜ਼ਫ਼ਰ ਨੇ ਕੀਤਾ ਉਦਘਾਟਨ
ਬਠਿੰਡਾ ਵਿੱਚ ਨਾਟਕ ਮੇਲੇ ਦਾ ਰਸਮੀ ਆਗ਼ਾਜ਼ ਕਰਦੇ ਹੋਏ ਜਸਵੰਤ ਜ਼ਫ਼ਰ।
Advertisement

ਇੱਥੇ ਬਲਵੰਤ ਗਾਰਗੀ ਆਡੀਟੋਰੀਅਮ ’ਚ ਤਿੰਨ ਦਿਨਾ ਪੰਜਾਬ ਪੱਧਰੀ ਨਾਟਕ ਮੇਲਾ ਸ਼ੁਰੂ ਹੋ ਗਿਆ ਹੈ। ਪਹਿਲੇ ਦਿਨ ਨਾਟਕ ‘ਸੱਤਾਂ ਦਰਿਆਵਾਂ ਦੇ ਜਾਏ’ ਨਾਟਕ ਦਾ ਮੰਚਨ ਹੋਇਆ। ਬਠਿੰਡਾ ਵਿਖੇ ਪੰਜਾਬ ਸਰਕਾਰ ਦੀ ਅਗਵਾਈ ਹੇਠ ਤੇ ਭਾਸ਼ਾ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ, ਨਗਰ ਨਿਗਮ ਬਠਿੰਡਾ ਅਤੇ ਨਾਟਿਅਮ ਪੰਜਾਬ ਦੇ ਸਹਿਯੋਗ ਸਦਕਾ ਤਿੰਨ-ਰੋਜ਼ਾ ਰਾਜ-ਪੱਧਰੀ ਨਾਟ-ਮੇਲੇ ਦਾ ਆਗਾਜ਼ ਹੋਇਆ। ਇਸ ਤਹਿਤ ਅੱਜ ਪਹਿਲੇ ਦਿਨ ਨਾਟਕ ‘ਸੱਤਾ ਦਰਿਆਵਾਂ ਦੇ ਜਾਏ’ ਦੀ ਖ਼ੂਬਸੂਰਤ ਪੇਸ਼ਕਾਰੀ ਹੋਈ।

ਨਾਟਕ ਵਿੱਚ ਆਦਿ ਕਾਲ ਤੋਂ ਅਜੋਕੇ ਸਮੇਂ ਤੱਕ ਦੇ ਪੰਜਾਬ ਦੇ ਬਦਲਦੇ ਹਾਲਾਤ ਨੂੰ ਕਲਾਤਮਿਕ ਢੰਗ ਨਾਲ ਪੇਸ਼ ਕੀਤਾ ਗਿਆ। ਨਾਟਕ ਰਾਹੀਂ ਪੰਜਾਬੀਆਂ ਦੀ ਦੇਸ਼, ਧਰਮ, ਕੌਮ ਅਤੇ ਮਾਨਵਤਾ ਦੇ ਭਲੇ ਲਈ ਪਾਏ ਯੋਗਦਾਨ ਨੂੰ ਵਿਸਥਾਰ ’ਚ ਪੇਸ਼ ਕੀਤਾ ਗਿਆ।

Advertisement

ਨਾਟ-ਉਤਸਵ ਦਾ ਉਦਘਾਟਨ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਜ਼ਫ਼ਰ ਨੇ ਕੀਤਾ। ਉਨ੍ਹਾਂ ਨਾਟ ਮੇਲੇ ਦੇ ਪ੍ਰਬੰਧਨ ਦੀ ਸ਼ਲਾਘਾ ਕੀਤੀ ਕਰਦਿਆਂ, ਮਾਲਵਾ ਖਿੱਤੇ ਨੂੰ ਰੰਗਮੰਚ ਅਤੇ ਕਿਤਾਬਾਂ ਨੂੰ ਪਿਆਰ ਕਰਨ ਵਾਲਿਆਂ ਦੀ ਸੂਚੀ ਵਿੱਚ ਸਭ ਤੋਂ ਮੋਹਰੀ ਦੱਸਿਆ। ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਅਣਮੁੱਲਾ ਸਾਹਿਤ ਵਿਸ਼ਵ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਲਈ ਵਚਨਬੱਧ ਹੈ ਅਤੇ ਇਸ ਅਧੀਨ ਸਾਹਿਤ ਦੀ ਡਿਜ਼ੀਟਾਈਜੇਸ਼ਨ ਅਤੇ ਹੋਰ ਸਬੰਧਤ ਕਾਰਜ ਕੀਤੇ ਜਾ ਰਹੇ ਹਨ।

ਇਸ ਦੌਰਾਨ ਭਾਸ਼ਾ ਵਿਭਾਗ ਵੱਲੋਂ ਸੁਖਮਨੀ ਸਿੰਘ ਦੀ ਨਿਗਰਾਨੀ ’ਚ ਲਾਈ ਗਈ ਪੁਸਤਕ ਪ੍ਰਦਰਸ਼ਨੀ ਵਿੱਚੋਂ ਦਰਸ਼ਕਾਂ ਨੇ ਕਿਤਾਬਾਂ ਖ਼ਰੀਦਣ ’ਚ ਕਾਫ਼ੀ ਦਿਲਚਸਪੀ ਦਿਖਾਈ। ਮੰਚ ਸੰਚਾਲਨ ਡਾ. ਸੰਦੀਪ ਮੋਹਲਾਂ ਨੇ ਕੀਤਾ। ‘ਨਾਟਿਅਮ’ ਦੇ ਪ੍ਰਧਾਨ ਰਿੰਪੀ ਕਾਲੜਾ, ਈਵੈਂਟ ਕੋਆਰਡੀਨੇਟਰ ਗੁਰਨੂਰ ਸਿੰਘ, ਵਾਣੀ ਗੋਇਲ, ਸਰਪ੍ਰਸਤ ਸੁਦਰਸ਼ਨ ਗਰਗ, ਸਰਪ੍ਰਸਤ ਡਾ. ਵਿਤੁਲ ਗੁਪਤਾ, ਪੰਜਾਬੀ ਅਡਵੈਂਚਰ ਕਲੱਬ ਦੇ ਸਰਪ੍ਰਸਤ ਗੁਰਪ੍ਰੇਮ ਲਹਿਰੀ ਅਤੇ ‘ਸਿਲਵਰ ਓਕਸ ਗਰੁੱਪ’ ਦੇ ਚੇਅਰਮੈਨ ਇੰਦਰਜੀਤ ਬਰਾੜ ਨੇ ਜਸਵੰਤ ਜ਼ਫ਼ਰ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ। ਇਸ ਮੌਕੇ ਡੀਪੀਆਰਓ ਗੁਰਦਾਸ ਸਿੰਘ, ਪ੍ਰੋ. ਸ਼ੁਭਪ੍ਰੇਮ ਬਰਾੜ, ਅਨਿਲ ਕੁਮਾਰ, ਸ਼ੁਭਮ ਕੁਮਾਰ, ਜਸਪਾਲ ਮਾਨਖੇੜਾ, ਮਨਪ੍ਰੀਤ ਟਿਵਾਣਾ, ਸੁਰਿੰਦਰਪ੍ਰੀਤ ਘਣੀਆ, ਸੁਖਦਰਸ਼ਨ ਗਰਗ, ਅਮਰਜੀਤ ਪੇਂਟਰ, ਰਮੇਸ਼ ਸੇਠੀ ਬਾਦਲ ਆਦਿ ਮੌਜੂਦ ਸਨ।

Advertisement
Show comments