ਸਹਿਕਾਰੀ ਸਭਾ ਨੇ ਕਣਕ ਦਾ ਬੀਜ ਵੰਡਿਆ
ਸਹਿਕਾਰੀ ਸਭਾ ਸ਼ਹਿਣਾ ਨੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਮਿਆਰੀ ਬੀਜ ਵੰਡਿਆ ਹੈ। ਸਹਿਕਾਰੀ ਸਭਾ ਸ਼ਹਿਣਾ ਦੇ ਸੈਕਟਰੀ ਬੇਅੰਤ ਸਿੰਘ ਨੇ ਦੱਸਿਆ ਕਿ ਸਹਿਕਾਰੀ ਸਭਾ ਨੇ ਕਿਸਾਨਾਂ ਨੂੰ 222, 303, 3086 ਕਣਕ ਦਾ ਬੀਜ ਦਿੱਤਾ ਹੈ। ਇਸ ਬੀਜ ਦਾ...
Advertisement
ਸਹਿਕਾਰੀ ਸਭਾ ਸ਼ਹਿਣਾ ਨੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਮਿਆਰੀ ਬੀਜ ਵੰਡਿਆ ਹੈ। ਸਹਿਕਾਰੀ ਸਭਾ ਸ਼ਹਿਣਾ ਦੇ ਸੈਕਟਰੀ ਬੇਅੰਤ ਸਿੰਘ ਨੇ ਦੱਸਿਆ ਕਿ ਸਹਿਕਾਰੀ ਸਭਾ ਨੇ ਕਿਸਾਨਾਂ ਨੂੰ 222, 303, 3086 ਕਣਕ ਦਾ ਬੀਜ ਦਿੱਤਾ ਹੈ। ਇਸ ਬੀਜ ਦਾ ਰੇਟ ਸਭਾ ਨੇ 1580 ਰੁਪਏ ਪ੍ਰਤੀ 40 ਕਿਲੋ ਰੱਖਿਆ ਹੈ। ਇਹ ਬੀਜ ਕਿਸਾਨਾਂ ਦੀ ਬੇਹੱਦ ਪਸੰਦੀਦਾ ਬੀਜ ਹੈ। ਦੂਜੇ ਪਾਸੇ ਕਿਸਾਨ ਜਰਨੈਲ ਸਿੰਘ, ਪੰਮਾ ਸਿੰਘ, ਸੁਦਾਗਰ ਸਿੰਘ ਤੇ ਬਹਾਦਰ ਸਿੰਘ ਆਦਿ ਨੇ ਦੱਸਿਆ ਕਿ ਕਿਸਾਨਾਂ ਨੇ ਹਰ ਹਾਲਤ ਵਿੱਚ 15 ਨਵੰਬਰ ਤੱਕ ਕਣਕ ਦੀ ਬਿਜਾਈ ਕਰਨੀ ਹੈ ਅਤੇ 60 ਫੀਸਦੀ ਕਣਕ ਦੀ ਬਿਜਾਈ ਹੋ ਵੀ ਚੁੱਕੀ ਹੈ ਅਤੇ ਇਸ ਤੋਂ ਪਿੱਛੋਂ ਕੀਤੀ ਕਣਕ ਦੀ ਬਿਜਾਈ ਪਛੇਤੀ ਪੈ ਜਾਂਦੀ ਹੈ ਜਿਸ ਦਾ ਝਾੜ ਤੇ ਮਾਰੂ ਅਸਰ ਪੈਂਦਾ ਹੈ।
Advertisement
Advertisement
