ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਠੇਕੇ ਦੇ ਕਰਿੰਦੇ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ

ਨਿੱਜੀ ਪੱਤਰ ਪ੍ਰੇਰਕ ਬਠਿੰਡਾ, 14 ਜੁਲਾਈ ਇੱਥੇ ਹਾਜੀ ਰਤਨ ਚੌਕ ਨੇੜਲੇ ਸ਼ਰਾਬ ਦੇ ਠੇਕੇ ਅੰਦਰ ਕਰਿੰਦੇ ਨੇ ਕਥਿਤ ਤੌਰ ’ਤੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਸ਼ਿਵ ਕੁਮਾਰ (37) ਪੁੱਤਰ ਸਾਧੂ ਰਾਮ ਵਾਸੀ ਕਾਂਗੜਾ, ਹਿਮਾਚਲ ਪ੍ਰਦੇਸ਼ ਵਜੋਂ...
Advertisement

ਨਿੱਜੀ ਪੱਤਰ ਪ੍ਰੇਰਕ

ਬਠਿੰਡਾ, 14 ਜੁਲਾਈ

Advertisement

ਇੱਥੇ ਹਾਜੀ ਰਤਨ ਚੌਕ ਨੇੜਲੇ ਸ਼ਰਾਬ ਦੇ ਠੇਕੇ ਅੰਦਰ ਕਰਿੰਦੇ ਨੇ ਕਥਿਤ ਤੌਰ ’ਤੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਸ਼ਿਵ ਕੁਮਾਰ (37) ਪੁੱਤਰ ਸਾਧੂ ਰਾਮ ਵਾਸੀ ਕਾਂਗੜਾ, ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸ਼ਿਵ ਕੁਮਾਰ ਦੀ ਪਤਨੀ ਨੇ ਉਸ ਦੇ ਪਤੀ ਦੇ ਸਹਿਕਰਮੀਆਂ ਨੂੰ ਦੱਸਿਆ ਕਿ ਸ਼ਿਵ ਕੁਮਾਰ ਉਸ ਦਾ ਫ਼ੋਨ ਨਹੀਂ ਚੁੱਕਾ ਰਿਹਾ। ਸਹਿਕਰਮੀ ਜਦੋਂ ਸ਼ਿਵ ਕੁਮਾਰ ਦੀ ਡਿਊਟੀ ਵਾਲੇ ਠੇਕੇ ’ਤੇ ਪੁੱਜੇ ਤਾਂ ਠੇਕਾ ਅੰਦਰੋਂ ਬੰਦ ਸੀ। ਕਾਫੀ ਦੇਰ ਤੱਕ ਬਾਹਰੋਂ ਰੌਲਾ ਪਾਉਣ ’ਤੇ ਵੀ ਜਦੋਂ ਅੰਦਰੋਂ ਕੋਈ ਜਵਾਬ ਨਾ ਆਇਆ ਤਾਂ ਮੁਲਾਜ਼ਮਾਂ ਨੇ ਠੇਕੇ ਦੇ ਦੂਜੇ ਛੋਟੇ ਸ਼ਟਰ ਦੇ ਬਾਹਰੋਂ ਜਿੰਦਰਾ ਤੋੜ ਕੇ ਅੰਦਰ ਜਾ ਕੇ ਦੇਖਿਆ ਤਾਂ ਸ਼ਿਵ ਕੁਮਾਰ ਦੀ ਲਾਸ਼ ਛੱਤ ਵਾਲੇ ਪੱਖੇ ਨਾਲ ਲਟਕ ਰਹੀ ਸੀ। ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਲਿਜਾਇਆ ਗਿਆ।

Advertisement
Tags :
ਕਰਿੰਦੇਕੀਤੀ:ਖ਼ੁਦਕੁਸ਼ੀ:ਠੇਕੇਫਾਹਾ